ਵਾਸ਼ਿੰਗਟਨ/ਕੈਨੇਡਾ — ਕੈਨੇਡੀਅਨ ਧਾਤੂਆਂ (ਐਲੂਮੀਨੀਅਮ ਅਤੇ ਸਟੀਲ) 'ਤੇ ਟੈਰਿਫ ਲਗਾਉਣ ਦੇ ਬਾਅਦ ਡੋਨਾਲਡ ਟਰੰਪ ਨੇ ਅੱਜ ਅਮਰੀਕਾ ਦੇ ਉੱਤਰੀ ਗੁਆਂਢੀ ਦੇਸ਼ ਕੈਨੇਡਾ 'ਤੇ ਫਿਰ ਤੋਂ ਨਿਸ਼ਾਨਾ ਵਿੰਨ੍ਹਿਆ ਹੈ । ਟਰੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਨਾਗਰਿਕ ਸਰਹੱਦ 'ਤੇ ਸ਼ੂਜ਼ (ਬੂਟਾਂ) ਦੀ ਤਸਕਰੀ ਕਰ ਰਹੇ ਹਨ। ਟਰੰਪ ਨੇ ਆਪਣੇ ਇਸ ਕਦਮ ਨਾਲ ਕੈਨੇਡਾ ਨੂੰ ਨਾਰਾਜ਼ ਕਰ ਦਿੱਤਾ ਹੈ। ਟਰੰਪ ਇਕ ਨਵੇਂ ਦੋ-ਪੱਖੀ ਵਪਾਰ ਸੌਦੇ ਦੇ ਪੱਖ 'ਚ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਅੱਜ ਇਕ ਭਾਸ਼ਣ 'ਚ ਕਿਹਾ,'' ਉੱਥੇ ਬਹੁਤ ਜ਼ਿਆਦਾ ਟੈਰਿਫ ਹੈ। ਕੈਨੇਡਾ 'ਚ ਰੋਜ਼ਾਨਾ ਦੀਆਂ ਵਸਤਾਂ 'ਤੇ ਟੈਰਿਫ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਇਨ੍ਹਾਂ ਵਸਤਾਂ ਨੂੰ ਲੈਣ ਲਈ ਤਸਕਰੀ ਕਰਨੀ ਪੈਂਦੀ ਹੈ।''
ਟਰੰਪ ਨੇ ਅੱਗੇ ਕਿਹਾ,''ਉਹ ਬੂਟ ਖਰੀਦਦੇ ਹਨ, ਫਿਰ ਉਨ੍ਹਾਂ ਨੂੰ ਪਾਉਂਦੇ ਹਨ। ਉਹ ਉਨ੍ਹਾਂ ਨੂੰ ਘਸਾ ਦਿੰਦੇ ਹਨ, ਉਹ ਇਨ੍ਹਾਂ ਨੂੰ ਅਜਿਹਾ ਕਰ ਦਿੰਦੇ ਹਨ....ਜਿਸ ਨਾਲ ਉਹ ਪੁਰਾਣੇ ਲੱਗਦੇ ਹਨ। ਕੈਨੇਡਾ ਹੁਣ ਅਮਰੀਕਾ ਦਾ ਲਾਭ ਨਹੀਂ ਉਠਾ ਰਿਹਾ ਹੈ।'' ਐੱਨ. ਐੱਫ. ਟੀ. ਏ. (ਅਮਰੀਕਾ ਮੁਕਤ ਵਪਾਰ ਸਮਝੌਤੇ) 'ਤੇ ਫਿਰ ਤੋਂ ਵਿਚਾਰ ਕਰਨ ਤਹਿਤ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਇਨ੍ਹਾਂ ਛੋਟਾਂ ਨੂੰ ਵਧਾਵੇ ਤਾਂ ਕਿ ਕੈਨੇਡੀਅਨ ਲੋਕ ਅਮਰੀਕਾ 'ਚ ਹੋਰ ਜ਼ਿਆਦਾ ਖਰਚਾ ਕਰ ਸਕਣ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੈਨੇਡਾ 'ਚ ਹੋਇਆ ਜੀ-7 ਦੇਸ਼ਾਂ ਦਾ ਦੋ ਦਿਨਾਂ ਸਿਖਰ ਸੰਮੇਲਨ ਵੱਡੇ ਵਿਵਾਦ ਦੀ ਥਾਂ ਬਣ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੈਰਿਫ ਦੇ ਮਸਲੇ 'ਤੇ ਆਹਮਣੇ-ਸਾਹਮਣੇ ਆ ਗਏ ਹਨ। ਇਸ ਲੜਾਈ 'ਚ ਟਰੰਪ ਨੇ ਟਰੂਡੋ ਨੂੰ ਬੇਈਮਾਨ ਅਤੇ ਕਮਜ਼ੋਰ ਤਕ ਕਹਿ ਦਿੱਤਾ ਸੀ।
ਖਰਾਬ ਹੋ ਸਕਦੇ ਹਨ ਭਾਰਤ ਤੇ ਯੂ.ਕੇ. ਦੇ ਸਿਆਸੀ ਰਿਸ਼ਤੇ!
NEXT STORY