ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ 'ਇਤਿਹਾਸ 'ਚ ਸਭ ਤੋਂ ਜ਼ਿਆਦਾ' ਲੋਕਾਂ ਨੇ ਅਮਰੀਕੀ ਕਾਂਗਰਸ 'ਚ ਦਿੱਤੇ ਗਏ ਉਨ੍ਹਾਂ ਦੇ ਸਟੇਟ ਆਫ ਦਿ ਯੂਨੀਅਨ ਸਪੀਚ ਨੂੰ ਟੀ. ਵੀ. 'ਤੇ ਸੁਣਿਆ। ਪਰ ਬੀਤੇ ਸਾਲਾਂ ਦੇ ਰੈਟਿੰਗਜ਼ ਡੇਟਾ ਨੇ ਟਰੰਪ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਗੱਲਤ ਠਹਿਰਾ ਦਿੱਤਾ ਹੈ।ਅਮਰੀਕਾ 'ਚ ਟੈਲੀਵੀਜ਼ਨ ਰੇਟਿੰਗ ਸਬੰਧੀ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੀ ਕੰਪਨੀ ਨੀਲਸਨ ਦਾ ਕਹਿਣਾ ਹੈ ਕਿ ਟਰੰਪ ਨੇ 'ਹੁਣ ਤੱਕ ਸਭ ਤੋਂ ਜ਼ਿਆਦਾ 4.56 ਕਰੋੜ ਲੋਕਾਂ' ਦੇ ਟੀ. ਵੀ. 'ਤੇ ਉਨ੍ਹਾਂ ਸਟੇਟ ਆਫ ਦਿ ਯੂਨੀਅਨ ਸਪੀਤ ਸੁਣਨ ਦਾ ਦਾਅਵਾ ਕੀਤਾ ਸੀ ਜਿਹੜਾ ਗਲਤ ਹੈ।
ਨੀਲਸਨ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਜਾਰਜ ਬੁਸ਼ ਦੀ ਸਪੀਚ ਨੂੰ ਟਰੰਪ ਤੋਂ ਜ਼ਿਆਦਾ ਲੋਕਾਂ ਨੇ ਟੀ. ਵੀ. 'ਤੇ ਸੁਣਿਆ ਹੈ। ਹਾਲਾਂਕਿ ਟਰੰਪ ਦੀ ਸਪੀਚ ਨੂੰ ਸੋਸ਼ਲ ਮੀਡੀਆ ਟਵਿੱਟਰ 'ਤੇ ਵੀ ਸੁਣਿਆ ਗਿਆ ਸੀ। ਟਵਿੱਟਰ ਮੁਤਾਬਕ ਟਰੰਪ ਦੀ ਸਪੀਤ ਦੇ ਬਾਰੇ 'ਚ 45 ਲੱਖ ਟਵੀਟ ਕੀਤੇ ਗਏ ਸਨ ਜਿਹੜੇ ਆਪਣੇ ਆਪ 'ਚ ਇਕ ਰਿਕਾਰਡ ਹੈ।
ਟਰੰਪ ਨੇ ਆਪਣੀ ਸਪੀਚ ਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਲਿੱਖਿਆ ਸੀ, 'ਸਟੇਟ ਆਫ ਦਿ ਯੂਨੀਅਨ ਸਪੀਚ' ਦੇ ਬਾਰੇ 'ਚ ਆਪਣੀ ਸਲਾਹ ਰੱਖਣ ਅਤੇ ਸਮੀਖਿਆ ਕਰਨ ਲਈ ਧੰਨਵਾਦ। ਇਸ ਸਪੀਚ ਨੂੰ 4.56 ਕਰੋੜ ਲੋਕਾਂ ਨੇ ਦੇਖਿਆ ਜਿਹੜਾ ਇਤਿਹਾਸ 'ਚ ਸਭ ਤੋਂ ਵਧ ਹੈ। ਪਹਿਲੀ ਵਾਰ ਫਾਕਸ ਨਿਊਜ਼ ਨੂੰ ਸਾਰੇ ਚੈਨਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਦੇਖਿਆ ਗਿਆ। 1.17 ਕਰੋੜ ਲੋਕਾਂ ਨੇ ਇਸ ਚੈਨਲ 'ਤੇ ਮੇਰੀ ਸਪੀਚ ਸੁਣੀ। ਦਿਲ ਦੀ ਗੱਲ ਦਿੱਲ ਤੱਕ ਪਹੁੰਚੀ।'
ਪਰ ਨੀਲਸਨ ਤੋਂ ਮਿਸੇ ਅੰਕੜਿਆਂ ਦੀ ਮੰਨੀਏ ਤਾਂ 2010 'ਚ ਬਰਾਕ ਓਬਾਮਾ ਦੇ ਪਹਿਲੇ ਅਧਿਕਾਰਕ ਸਟੇਟ ਆਫ ਦਿ ਯੂਨੀਅਨ ਸਪੀਚ ਨੂੰ 4.8 ਕਰੋੜ ਲੋਕਾਂ ਨੇ ਦੇਖਿਆ, ਜਦਕਿ ਸਾਲ 1993 'ਚ ਬਿਲ ਕਲਿੰਟਨ ਦੇ ਸਟੇਟ ਆਫ ਦਿ ਯੂਨੀਅਨ ਨੂੰ 6.69 ਕਰੋੜ ਲੋਕਾਂ ਨੇ ਦੇਖਿਆ ਸੀ। ਇਹ ਆਪਣੇ ਆਪ 'ਚ ਇਕ ਰਿਕਾਰਡ ਸੀ।
ਸਾਲ 2003 'ਚ ਈਰਾਕ ਯੁੱਧ ਦੇ ਕੁਝ ਹਫਤੇ ਪਹਿਲਾਂ ਜਾਰਜ ਬੁਸ਼ ਨੇ ਜਿਹੜੀ ਸਪੀਚ ਦਿੱਤੀ ਸੀ ਉਸ ਨੂੰ 6.21 ਕਰੋੜ ਲੋਕਾਂ ਨੇ ਦੇਖਿਆ ਸੀ। ਨੀਲਸਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟਰੰਪ ਦੀ ਸਪੀਚ ਨੂੰ ਦੇਖਣ ਵਾਲਿਆਂ 'ਚੋਂ ਇਕ ਚੌਥਾਈ ਮਤਲਬ 1.15 ਕਰੋੜ ਲੋਕੰ ਨੇ ਫਾਕਸ ਨਿਊਜ਼ 'ਤੇ ਇਸ ਨੂੰ ਦੇਖਿਆ ਸੀ। ਨੀਲਸਨ ਦਾ ਇਹ ਸਰਵੇਖਣ 12 ਟੀ. ਵੀ. ਨੈੱਟਵਰਕ ਤੋਂ ਮਿਲੇ ਅੰਕੜਿਆਂ 'ਤੇ ਆਧਾਰਿਤ ਹੈ ਅਤੇ ਉਨ੍ਹਾਂ ਅੰਕੜਿਆਂ ਨੂੰ ਨਹੀਂ ਦਰਸਾਉਂਦਾ ਜਿਨ੍ਹਾਂ ਨੇ ਇੰਟਰਨੈੱਟ 'ਤੇ ਟਰੰਪ ਦੀ ਸਪੀਚ ਨੂੰ ਦੇਖਿਆ ਸੀ।
ਉਥੇ ਇਕ ਅੰਗ੍ਰੇਜ਼ੀ ਅਖਬਾਰ ਦਾ ਕਹਿਣਾ ਹੈ ਕਿ ਟਰੰਪ ਦੀ ਸਪੀਚ ਦੇ ਸ਼ੁਰੂ ਹੋਣ ਪਹਿਲਾਂ ਤੋਂ ਇਕ ਘੰਟੇ ਦੇ ਅੰਦਰ 3.2 ਲੱਖ ਲੋਕ ਇੰਟਰਨੈੱਟ 'ਤੇ ਉਨ੍ਹਾਂ ਦੇ ਲਾਈਵ ਵੀਡੀਓ ਨੂੰ ਦੇਖ ਰਹੇ ਸਨ। ਟਵਿੱਟਰ ਦਾ ਕਹਿਣਾ ਹੈ ਕਿ ਟਵਿੱਟਰ ਦੇ ਹੁਣ ਤੱਕ ਦੇ ਇਤਿਹਾਸ 'ਚ ਸਭ ਤੋਂ ਵਧ ਟ੍ਰੇਂਡ ਕਰਨ ਵਾਲਾ ਭਾਸ਼ਣ ਇਸ ਸਾਲ ਦਾ ਸਟੇਟ ਆਫ ਦਿ ਯੂਨੀਅਨ ਸਪੀਚ ਸੀ ਅਤੇ ਇਸ ਦੇ ਬਾਰੇ 'ਚ 45 ਲੱਖ ਟਵੀਟ ਕੀਤੇ ਗਏ।
ਟਰੰਪ ਦੇ ਸੁੰਹ ਚੁੱਕ ਪ੍ਰੋਗਰਾਮ ਨੂੰ ਟੀ. ਵੀ. 'ਤੇ ਦੇਖਣ ਵਾਲਿਆਂ ਦੀ ਤੁਲਨਾ 'ਚ ਮੰਗਲਵਾਰ ਰਾਤ ਨੂੰ ਦਿੱਤੇ ਗਏ ਭਾਸ਼ਣ ਦੌਰਾਨ ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਤੁਲਨਾ ਜ਼ਿਆਦਾ ਦੱਸੀ ਜਾ ਰਹੀ ਹੈ। ਬੀਤੇ ਸਾਲ ਜਨਵਰੀ 'ਚ 3.1 ਕਰੋੜ ਲੋਕਾਂ ਨੇ ਟਰੰਪ ਦਾ ਸੁੰਹ ਚੁੱਕ ਪ੍ਰੋਗਰਾਮ ਟੀ. ਵੀ. 'ਤੇ ਦੇਖਾ ਸੀ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਉਨ੍ਹਾਂ ਦਾ ਭਾਸ਼ਣ ਸੁਣਨ ਵਾਲੇ ਦਰਸ਼ਕਾਂ ਦੇ ਅੰਕੜਿਆਂ ਨੂੰ ਵਧਾ-ਚੜਾ ਕੇ ਦੱਸਿਆ ਹੈ।
ਬੀਤੇ ਸਾਲ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਵਾਸ਼ਿੰਗਟਨ ਡੀ. ਸੀ. ਦੇ ਨੈਸ਼ਨਲ ਮਾਲ 'ਚ 15 ਲੋਕਾਂ ਨੇ ਉਨ੍ਹਾਂ ਦੇ ਸੁੰਹ ਚੁੱਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਹਾਲਾਂਕਿ ਉਨ੍ਹਾਂ ਦੇ ਪ੍ਰੈਸ ਸਕੱਤਰ ਨੇ ਟਰੰਪ ਦੇ ਇਸ ਦਾਅਵੇ ਨੂੰ ਗਲਤ ਠਹਿਰਾਇਆ ਸੀ ਅਤੇ ਅੰਦਾਜ਼ਾ ਲਾਇਆ ਸੀ ਕਿ ਉਸ ਸਮੇਂ ਲਗਭਗ 7 ਲੋਕਾਂ ਨੇ ਟਰੰਪ ਨੂੰ ਸੁਣਿਆ ਸੀ।
ਉਥੇ ਹੀ ਸਾਲ 2015 'ਚ ਟਰੰਪ ਦੇ ਬਾਰੇ 'ਚ ਇਕ ਅੰਗ੍ਰੇਜ਼ੀ ਅਖਬਾਰ ਨੇ ਲਿੱਖਿਆ ਸੀ ਕਿ ਉਨ੍ਹਾਂ ਦਾ ਨਿੱਜੀ 757 ਜਹਾਜ਼ ਅਮਰੀਕੀ ਰਾਸ਼ਟਰਪਤੀ ਦੇ ਏਅਰ ਫੋਰਸ ਵਨ ਜੈੱਟ ਜਹਾਜ਼ ਤੋਂ ਵੱਡਾ ਹੈ। ਏਅਰ ਫੋਰਸ ਵਨ ਜੈੱਟ ਜਹਾਜ਼ 225 ਫੁੱਟ ਮਤਲਬ 68 ਮੀਟਰ ਲੰਬਾ ਹੈ ਜਦਕਿ ਟਰੰਪ ਦਾ ਜਹਾਜ਼ 153 ਫੁੱਟ ਹੈ।
ਜਿਣਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਨਾਸਾਰ 'ਤੇ ਅਦਾਲਤੀ ਕਾਰਵਾਈ ਦੌਰਾਨ ਹਮਲੇ ਦੀ ਕੋਸ਼ਿਸ਼
NEXT STORY