ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਭਾਰਤੀ ਅਮਰੀਕੀ ਉਦਯੋਗਪਤੀਆਂ ਨੂੰ ਅਮਰੀਕੀ ਅਰਥ-ਵਿਵਸਥਾ ਵਿਚ ਉਨ੍ਹਾਂ ਦੇ ਛੋਟੇ ਪਰ ਮਹੱਤਵਪੂਰਨ ਯੋਗਦਾਨ ਲਈ ਸਨਮਾਨਤ ਕੀਤਾ ਹੈ। ਵ੍ਹਾਈਟ ਹਾਊਸ ਸਥਿਤ ਓਵਲ ਦਫਤਰ ਵਿਚ ਮੰਗਲਵਾਰ ਨੂੰ ਟਰੰਪ ਨੇ ਸ਼ਰਦ ਠੱਕਰ ਅਤੇ ਕਰਨ ਅਰੋੜਾ ਨਾਲ 7 ਹੋਰ ਛੋਟੇ ਕਾਰੋਬਾਰਾਂ ਦੇ ਮਾਲਿਕਾਂ ਨੂੰ ਸਨਮਾਨਿਤ ਕੀਤਾ। ਸ਼ਰਦ ਠੱਕਰ 'ਪਾਲੀਮਰ ਟੈਕਨੋਲਾਜੀਜ਼' ਦੇ ਪ੍ਰਧਾਨ ਹਨ। ਇਸ ਕੰਪਨੀ ਨੂੰ ਸਾਲ ਦੀ ਸਭ ਤੋਂ ਵਧੀਆ ਛੋਟੀ ਊਰਜਾ ਕੰਪਨੀ ਚੁਣਿਆ ਗਿਆ ਸੀ। ਕਰਨ ਅਰੋੜਾ 'ਨੈਚੁਰਲ ਵਿਟਾਮਿਨ ਲੈਬ' ਦੇ ਨਿਦੇਸ਼ਕ ਹਨ, ਜਿਸ ਨੂੰ ਸਾਲ ਦੀ ਸਭ ਤੋਂ ਵਧੀਆ ਛੋਟੀ ਨਿਰਯਾਤ ਕੰਪਨੀ ਚੁਣਿਆ ਗਿਆ ਸੀ।
ਟੈਕਸਾਸ ਪੁਲਸ ਨੇ ਅਮਰੀਕੀ-ਭਾਰਤੀ ਬੱਚੀ ਦੀ ਮੌਤ ਦੀ ਪੁਸ਼ਟੀ ਕੀਤੀ
NEXT STORY