ਬੋਸਟਨ - ਅਮਰੀਕਾ ਦੇ ਇਕ ਸੰਘੀ (ਫੈਡਰਲ) ਜੱਜ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ 39 ਦੇਸ਼ਾਂ ਦੇ ਪ੍ਰਵਾਸੀਆਂ ਲਈ ਦੇਸ਼ ’ਚ ਰਹਿਣਾ ਅਤੇ ਦਾਖਲ ਹੋਣਾ ਮੁਸ਼ਕਲ ਹੋ ਗਿਆ ਸੀ।
ਇਸ ਨੀਤੀ ਨੂੰ ‘ਨੈਸ਼ਨਲ ਗਾਰਡ’ ਦੇ ਦੋ ਮੈਂਬਰਾਂ ’ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਟਰੰਪ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕਰਦਿਆਂ ਇਕ ਫੈਸਲੇ ਵਿਚ ਅਮਰੀਕੀ ਜ਼ਿਲਾ ਮੁੱਖ ਜੱਜ ਜੌਨ ਮੈਕਕੋਨਲ ਜੂਨੀਅਰ ਨੇ ਕਿਹਾ ਕਿ ਇਸ ਨੀਤੀ ਨੇ ‘ਅਮਰੀਕਾ ਵਿਚ ਰਹਿ ਰਹੇ ਅਣਗਿਣਤ ਪ੍ਰਵਾਸੀਆਂ ਦੇ ਜੀਵਨ ਨੂੰ ਇਕ ਅਨਿਸ਼ਚਿਤ ਕਾਨੂੰਨੀ ਚੱਕਰਵਾਤ ਵਿਚ ਧੱਕ ਦਿੱਤਾ ਹੈ।’’ ਉਨ੍ਹਾਂ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ’ਤੇ ਕਾਨੂੰਨ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ।
ਭਾਰਤੀਆਂ ਨੂੰ ਟਾਰਗੇਟ ਨਹੀਂ ਕਰ ਰਹੇ H1B ਵੀਜ਼ਾ ਕਾਨੂੰਨ, ਅਮਰੀਕਾ ਨੇ ਦਿੱਤੀ ਸਫਾਈ
NEXT STORY