ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਖ਼ਤਮ ਕਰਵਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਨੋਬਲ ਸ਼ਾਂਤੀ ਪੁਰਸਕਾਰ ਲਈ ‘ਇਤਿਹਾਸ ’ਚ ਉਨ੍ਹਾਂ ਤੋਂ ਵੱਧ ਹੱਕਦਾਰ ਕੋਈ ਨਹੀਂ’ ਹੈ।
ਉਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬਲ ਦਿੱਤੇ ਜਾਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ। ਟਰੰਪ ਨੇ ਕਿਹਾ ਕਿ ਲੋਕ ਡੋਨਾਲਡ ਟਰੰਪ ਨੂੰ ਪਸੰਦ ਕਰਨ ਜਾਂ ਨਾ ਕਰਨ ਪਰ ਮੈਂ 8 ਬਹੁਤ ਵੱਡੀਆਂ ਜੰਗਾਂ ਰੁਕਵਾਈਆਂ ਹਨ। ਕੋਈ 36, ਕੋਈ 32, ਕੋਈ 31, ਕੋਈ 28 ਅਤੇ ਕੋਈ 25 ਸਾਲਾਂ ਤੋਂ ਜਾਰੀ ਸੀ।
ਕੁਝ ਜੰਗਾਂ ਸ਼ੁਰੂ ਹੋਣ ਵਾਲੀਆਂ ਸਨ, ਜਿਵੇਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ। ਟਰੰਪ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਖ਼ਤਮ ਕਰਵਾਉਣ ਦਾ ਦਾਅਵਾ ਕਰ ਚੁੱਕੇ ਹਨ। ਪਿਛਲੇ ਸਾਲ 10 ਮਈ ਨੂੰ ਟਰੰਪ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਦੋਵੇਂ ਦੇਸ਼ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ “ਤੁਰੰਤ ਅਤੇ ਪੂਰਨ” ਜੰਗਬੰਦੀ ਲਈ ਰਾਜ਼ੀ ਹੋਏ ਹਨ।
BNP ਦੇ ਪ੍ਰਧਾਨ ਬਣੇ ਤਾਰਿਕ ਰਹਿਮਾਨ ! ਮਾਂ ਖਾਲਿਦਾ ਜ਼ੀਆ ਦੇ ਦਿਹਾਂਤ ਤੋਂ ਬਾਅਦ ਮਿਲੀ ਜ਼ਿੰਮੇਵਾਰੀ
NEXT STORY