ਵਾਸ਼ਿੰਗਟਨ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਕਿਹਾ ਹੈ ਕਿ ਉਸ ਦੀ ਪਤਨੀ ਅਤੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਅਣਜਾਣ ਪਦਾਰਥ ਵਾਲਾ ਪੱਤਰ ਕਿਸੇ ਸਿਆਸੀ ਨਫਰਤ ਤੋਂ ਪ੍ਰੇਰਿਤ ਹੋ ਸਕਦਾ ਹੈ। ਕੁਝ ਲੋਕ ਆਪਣੇ ਵਿਚਾਰਾਂ ਨੂੰ ਦੱਸਣ ਲਈ ਇਸ ਤਰ੍ਹਾਂ ਦੇ ਘਿਨੌਣੇ ਤਰੀਕੇ ਅਪਨਾਉਂਦੇ ਹਨ। ਇਕ ਸਮਾਚਾਰ ਪੱਤਰ ਦੀ ਰਿਪੋਰਟ ਮੁਤਾਬਕ ਪੁਲਸ ਨੇ ਦੱਸਿਆ ਕਿ ਅਣਜਾਣ ਪਦਾਰਥ ਵਾਲਾ ਪੱਤਰ ਟਰੰਪ ਜੂਨੀਅਰ ਦੇ ਨਿਵਾਸ 'ਤੇ ਪੋਸਟ ਕੀਤਾ ਗਿਆ ਸੀ। ਜੂਨੀਅਰ ਟਰੰਪ ਦੀ ਪਤਨੀ ਵੇਨੇਸਾ ਇਹ ਪੱਤਰ ਖੋਲਣ ਮਗਰੋਂ ਖੁਦ ਨੂੰ ਬੀਮਾਰ ਮਹਿਸੂਸ ਕਰਨ ਲੱਗੀ ਸੀ। ਇਸ ਲਈ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪੁਲਸ ਬੁਲਾਰੇ ਜੌਨ ਗ੍ਰਿਮਪੇਲ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਅਣਜਾਣ ਪਦਾਰਥ ਸ਼ੱਕੀ ਨਹੀਂ ਸੀ। ਰਾਸ਼ਟਰਪਤੀ ਦੇ ਪਰਿਵਾਰ ਦੀ ਸੁਰੱਖਿਆ ਕਰਨ ਵਾਲੀ ਖੁਫੀਆ ਏਜੰਸੀ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਸ਼ੱਕੀ ਪਦਾਰਥ ਦੀ ਜਾਂਚ ਕਰ ਰਹੀ ਹੈ।
ਮਿਸਰ 'ਚ ਫੌਜ ਦੀ ਵੱਡੀ ਮੁਹਿੰਮ, ਮਾਰੇ 10 ਅੱਤਵਾਦੀ
NEXT STORY