ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੱਖਣੀ ਬੈਪਿਟਸਟ ਕਨਵੈਂਸ਼ਨ ਨਾਲ ਸਬੰਧਤ ਚਰਚ 'ਚ ਸੰਗੀਤਕ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ। ਇਸ ਦੇ ਬਾਅਦ ਆਪਣੇ ਨਿੱਜੀ ਕਲੱਬ ਦੇ ਬਾਲਰੂਮ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਡਿਨਰ ਕੀਤਾ।

ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਸਥਿਤ ਫੈਮਲੀ ਚਰਚ ਦੇ ਪਾਦਰੀ ਜਿੰਮੀ ਸਕ੍ਰੋਗਿੰਨਜ਼ ਅਤੇ ਉਨ੍ਹਾਂ ਦੇ ਪਰਿਵਾਰ ਨੇ 'ਕੈਂਡਲ ਲਾਈਟ ਕ੍ਰਿਸਮਿਸ ਸੈਲੀਬ੍ਰੇਸ਼ਨ' ਦੌਰਾਨ ਆਏ ਟਰੰਪ ਦਾ ਸਵਾਗਤ ਕੀਤਾ। ਹੋਰ ਲੋਕਾਂ ਨੇ ਤਾਲੀਆਂ ਵਜਾਈਆਂ। ਸੰਗੀਤਕ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਣ ਮਗਰੋਂ ਟਰੰਪ ਆਪਣੇ ਨਿੱਜੀ ਕਲੱਬ 'ਚ ਚਲੇ ਗਏ, ਜਿੱਥੇ ਉਨ੍ਹਾਂ ਨੇ ਕ੍ਰਿਸਮਿਸ ਤੋਂ ਪਹਿਲੀ ਸ਼ਾਮ ਦਾ ਭੋਜਨ ਖਾਧਾ। ਟਰੰਪ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ। ਉਨ੍ਹਾਂ ਨੇ ਦੁਨੀਆ ਭਰ 'ਚ ਤਾਇਨਾਤ ਅਮਰੀਕੀ ਫੌਜ ਦੇ ਜਵਾਨਾਂ ਨੂੰ ਕ੍ਰਿਸਮਿਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੰਗਲਵਾਰ ਨੂੰ ਫਲੋਰੀਡਾ ਤੋਂ ਆਪਣੇ ਨਿੱਜੀ ਕਲੱਬ ਤੋਂ ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
'Merry Christmas' ਕਹਿੰਦਿਆਂ ਚੋਰ ਨੇ ਲੁਟਾ ਦਿੱਤਾ ਸਾਰਾ ਕੈਸ਼, ਲੋਕ ਰਹਿ ਗਏ ਹੱਕੇ-ਬੱਕੇ
NEXT STORY