ਵਾਸ਼ਿੰਗਟਨ- ਆਮ ਕਰਕੇ ਚੋਰ ਆਪਣੇ ਐਸ਼ੋ ਆਰਾਮ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਪਰੰਤੂ ਅਮਰੀਕਾ ਦੇ ਕੋਲਾਰਾਡੋ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਚੋਰ ਨੇ ਕੋਲਾਰਾਡੋ ਇਲਾਕੇ ਵਿਚ ਅਕੈਡਮੀ ਨਾਂ ਦੀ ਇਕ ਬੈਂਕ ਵਿਚ ਚੋਰੀ ਕੀਤੀ ਤੇ ਉਸ ਤੋਂ ਬਾਅਦ ਭੀੜ ਵਿਚ ਜਾ ਕੇ ਉਹਨਾਂ ਨੂੰ ਲੁਟਾ ਦਿੱਤਾ। ਇਸ ਦੇ ਨਾਲ ਹੀ ਉਹ ਸਾਰਿਆਂ ਨੂੰ ਕਹਿੰਦਾ ਰਿਹਾ 'ਮੈਰੀ ਕ੍ਰਿਸਮਸ'।

ਜੋ ਲੋਕ ਕ੍ਰਿਸਮਸ ਦੇ ਮੌਕੇ 'ਤੇ ਸੈਂਟਾ ਵਲੋਂ ਗਿਫਟ ਦੀ ਉਮੀਦ ਰੱਖਦੇ ਸਨ ਉਹਨਾਂ ਦੇ ਲਈ ਇਹ ਇਕ ਵੱਡਾ ਗਿਫਟ ਪੈਕ ਸੀ। ਉਹਨਾਂ ਨੂੰ ਡਾਲਰ ਲੁੱਟਣ ਦਾ ਮੌਕਾ ਮਿਲਿਆ। ਅਚਾਨਕ ਸੜਕ 'ਤੇ ਡਾਲਰ ਉੱਡਦੇ ਦੇਖ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਫਿਰ ਡਾਲਰ ਲੁੱਟਣ ਦੀ ਲਈ ਭੱਜ ਪਏ।
ਡੇਵਿਡ ਓਲੀਵੀਅਰ ਨੇ ਬੈਂਕ ਵਿਚ ਡਕੈਤੀ ਦੌਰਾਨ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੂੰ ਰੋਕਿਆ ਗਿਆ ਤਾਂ ਉਹ ਕਿਸੇ ਨੂੰ ਗੋਲੀ ਮਾਰ ਦੇਵੇਗਾ। ਉਸ ਤੋਂ ਬਾਅਦ ਉਸ ਨੇ ਡਾਲਰ ਲੁੱਟ ਲਏ ਤੇ ਬੈਂਕ ਤੋਂ ਫਰਾਰ ਹੋ ਗਿਆ। ਫਰਾਰ ਹੋਣ ਤੋਂ ਬਾਅਦ ਬਾਹਰ ਨਿਕਲਕੇ ਉਸ ਨੇ ਭੀੜ ਵਿਚ ਡਾਲਰ ਲੁਟਾ ਦਿੱਤੇ ਤੇ ਸਾਰਿਆਂ ਨੂੰ ਮੈਰੀ ਕ੍ਰਿਸਮਸ ਬੋਦਲੇ ਰਹੇ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ 65 ਸਾਲਾ ਡੇਵਿਟ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਭੱਜਿਆ ਨਹੀਂ ਬਲਕਿ ਸਟਾਰਬਕਸ ਵਿਚ ਚਲੇ ਗਏ ਤੇ ਉਥੇ ਹੀ ਪੁਲਸ ਦਾ ਇੰਤਜ਼ਾਰ ਕਰਦੇ ਰਹੇ। ਪੁਲਸ ਨੇ ਜਦੋਂ ਡੇਵਿਡ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਉਸ ਦੇ ਕੋਲੋਂ ਕੋਈ ਹਥਿਆਰ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਡੇਵਿਡ ਨੇ ਹਜ਼ਾਰਾਂ ਡਾਲਰ ਬੈਂਕ ਤੋਂ ਲੁੱਟੇ ਸਨ ਤੇ ਉਹਨਾਂ ਨੂੰ ਭੀੜ 'ਤੇ ਲੁਟਾ ਦਿੱਤਾ।
ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੇ NRC ਤੇ CAA ਦੇ ਸਮਰਥਨ 'ਚ ਕੱਢੀਆਂ ਰੈਲੀਆਂ
NEXT STORY