ਇੰਟਰਨੈਸ਼ਨਲ ਡੈਸਕ- ਬਦਲਦੇ ਰਿਸ਼ਤਿਆਂ ਦੀ ਸਿਆਸਤ 'ਚ ਸ਼ਬਦ ਅਕਸਰ ਮੌਸਮ ਵਾਂਗ ਕਰਵਟ ਲੈਂਦੇ ਹਨ। ਕਦੇ ਚੀਨ ਨੂੰ ‘ਦੁਸ਼ਮਣ’ ਅਤੇ ‘ਧੋਖੇਬਾਜ਼’ ਦੱਸ ਕੇ ਅਮਰੀਕੀ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਉਣ ਵਾਲੇ ਡੋਨਾਲਡ ਟਰੰਪ ਨੇ ਹੁਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਉਨ੍ਹਾਂ ਨੂੰ ‘ਮਹਾਨ ਦੋਸਤ’ ਕਿਹਾ ਹੈ।
ਟਰੰਪ ਨੇ ਖ਼ੁਦ ਜੁਆਇੰਟ ਬੇਸ ਐਂਡ੍ਰਯੂਜ਼ ਪਹੁੰਚ ਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ‘ਬਹੁਤ ਵਧੀਆ ਵਪਾਰਕ ਰਿਸ਼ਤਾ’ ਦੱਸਿਆ। 2012, 2015 ਅਤੇ 2016 ਵਿਚ ਚੀਨ ’ਤੇ ਤਿੱਖੇ ਸ਼ਬਦੀ ਹਮਲੇ ਕਰਨ ਵਾਲੇ ਟਰੰਪ ਦੇ ਇਸ ਬਦਲੇ ਰੁਖ਼ ਪਿੱਛੇ ਵਪਾਰ ਜੰਗ ਦੀਆਂ ਮਜਬੂਰੀਆਂ ਮੰਨੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ
ਵਪਾਰ ਘਾਟਾ ਅਤੇ ਰੇਅਰ ਅਰਥ ਮਿਨਰਲਜ਼ ਦਾ ਦਬਾਅ
ਦੋਵਾਂ ਦੇਸ਼ਾਂ ਵਿਚਾਲੇ ਟੈਰਿਫ 150 ਫੀਸਦੀ ਤੱਕ ਪਹੁੰਚਣ ਤੋਂ ਬਾਅਦ ਅਸਥਾਈ ਸਮਝੌਤਾ ਹੋਇਆ ਸੀ। ਅਮਰੀਕੀ ਅੰਕੜਿਆਂ ਅਨੁਸਾਰ ਮਈ-ਜੁਲਾਈ 2025 ਵਿਚ ਚੀਨ ਨਾਲ ਅਮਰੀਕਾ ਦਾ ਵਸਤੂ ਵਪਾਰ ਘਾਟਾ 277 ਅਰਬ ਡਾਲਰ ਸੀ, ਜੋ 2026 ਵਿਚ ਵਧ ਕੇ 325 ਅਰਬ ਡਾਲਰ ਹੋ ਗਿਆ। ਇਸ ਤੋਂ ਇਲਾਵਾ ਚੀਨ ਕੋਲ ਦੁਨੀਆ ਦੇ 60 ਫੀਸਦੀ ਰੇਅਰ ਅਰਥ ਮਿਨਰਲਜ਼ ਦੇ ਭੰਡਾਰ ਹਨ ਅਤੇ 90 ਫੀਸਦੀ ਪ੍ਰੋਸੈਸਿੰਗ ’ਤੇ ਉਸ ਦਾ ਕਬਜ਼ਾ ਹੈ। ਸਮਾਰਟਫੋਨ, ਲੜਾਕੂ ਜਹਾਜ਼ਾਂ ਅਤੇ ਏ. ਆਈ. ਤਕਨਾਲੋਜੀ ਲਈ ਜ਼ਰੂਰੀ ਇਨ੍ਹਾਂ ਖਣਿਜਾਂ ’ਤੇ ਚੀਨੀ ਬਰਾਮਦ ਪਾਬੰਦੀਆਂ ਅਮਰੀਕਾ ਲਈ ਵੱਡਾ ਦਬਾਅ ਬਣਾ ਸਕਦੀਆਂ ਹਨ।
ਮੁਲਾਕਾਤ ਵਿਚ ਸਮਝੌਤੇ ਘੱਟ, ਤਣਾਅ ਬਰਕਰਾਰ
ਮੁਲਾਕਾਤ ਦੌਰਾਨ ਵਪਾਰ ਯੁੱਧ ’ਤੇ ਅਸਥਾਈ ਰੋਕ 10 ਜਨਵਰੀ ਤੱਕ ਵਧਾਉਣ ’ਤੇ ਤਾਂ ਸਹਿਮਤੀ ਬਣੀ ਪਰ ਤਾਈਵਾਨ, ਈਰਾਨ ਅਤੇ ਏ. ਆਈ. ਮੁਕਾਬਲੇ ਵਰਗੇ ਮੁੱਖ ਮੁੱਦਿਆਂ ’ਤੇ ਕੋਈ ਨਿਰਣਾਇਕ ਸਮਝੌਤਾ ਨਹੀਂ ਹੋ ਸਕਿਆ। ਸ਼ੀ ਨੇ ਮੁਕਾਬਲੇ ਨੂੰ ਸੀਮਾ ਅੰਦਰ ਰੱਖਣ ਦੀ ਗੱਲ ਕਹੀ, ਜਦਕਿ ਅਮਰੀਕਾ ਨੇ ਏ. ਆਈ. ਨਾਲ ਜੁੜੇ ਸੁਰੱਖਿਆ ਖ਼ਤਰਿਆਂ ’ਤੇ ਜਾਣਕਾਰੀ ਸਾਂਝੀ ਕਰਨ ਦਾ ਪ੍ਰਸਤਾਵ ਦਿੱਤਾ।
ਇਹ ਵੀ ਪੜ੍ਹੋ- 'ਜਵਾਕਾਂ ਦਾ ਕੀ ਕਸੂਰ ਸੀ..?' UNGA 'ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰ ਇੰਡੀਆ ਦੇ ਪਾਇਲਟ ਦਾ ਅਲਕੋਹਲ ਟੈਸਟ ਫੇਲ੍ਹ ! ਏਅਰਲਾਈਨ ਨੇ ਕੀਤਾ ਸਸਪੈਂਡ
NEXT STORY