ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਨੀਲ ਚੈਟਰਜੀ ਨੂੰ ਫੈਡਰਲ ਊਰਜਾ ਰੈਗੂਲੇਟਰੀ ਕਮਿਸ਼ਨ (ਐੱਫ. ਈ. ਆਰ. ਸੀ.) 'ਚ ਅਹਿਮ ਪ੍ਰਸ਼ਾਸਨਕ ਅਹੁਦੇ ਲਈ ਨਾਮਜ਼ਦ ਕੀਤਾ। ਇਹ ਏਜੰਸੀ ਅਮਰੀਕਾ ਦੇ ਪਾਵਰਗ੍ਰਿਡ 'ਤੇ ਨਜ਼ਰ ਰੱਖਦੀ ਹੈ ਅਤੇ ਕਈ ਅਰਬ ਡਾਲਰ ਵਾਲੇ ਊਰਜਾ ਪ੍ਰਾਜੈਕਟਾਂ 'ਤੇ ਫੈਸਲਾ ਕਰਦੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਕੇਂਟੁਕੀ ਦੇ ਨੀਲ ਚੈਟਰਜੀ ਨੂੰ ਫੈਡਰਲ ਊਰਜਾ ਰੈਗੂਲੇਟਰੀ ਕਮਿਸ਼ਨ ਲਈ ਨਾਮਜ਼ਦ ਕਰਨਾ ਚਾਹੁੰਦੇ ਹਨ। ਇਹ ਕਾਰਜਕਾਲ 30 ਜੂਨ 2021 ਨੂੰ ਖਤਮ ਹੋਵੇਗਾ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਚੈਟਰਜੀ ਨੇ ਊਰਜਾ, ਹਾਈਵੇਅ ਅਤੇ ਖੇਤੀਬਾੜੀ ਕਾਨੂੰਨ ਦੇ ਮਾਰਗ 'ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਵਾਸ਼ਿੰਗਟਨ, ਡੀਸੀ 'ਚ ਹਾਊਸ ਕਮੇਟੀ ਆਨ ਵੇਜ ਐਂਡ ਮਿਨਸ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਕੇਂਟੁਕੀ ਦੇ ਲੈਕਜਿੰਗਟਨ ਦੇ ਰਹਿਣ ਵਾਲੇ ਚੈਟਰਜੀ ਨੇ ਸੈਂਟ ਲਾਰੇਂਸ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਲਈ ਅਤੇ ਯੂਨੀਵਰਸਿਟੀ ਆਫ ਸਿਸੀਨਾਟੀ ਕਾਲਜ ਆਫ ਲਾਅ ਤੋਂ ਪੜ੍ਹਾਈ ਕੀਤੀ। ਫੈਡਰਲ ਊਰਜਾ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਦੇ ਤੌਰ 'ਤੇ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਚੈਟਰਜੀ ਦੇ ਨਾਂ 'ਤੇ ਸੈਨੇਟ ਤੋਂ ਪੁਸ਼ਟੀ ਜ਼ਰੂਰੀ ਹੈ।
ਟਰੰਪ ਦੇ ਜਵਾਈ ਨੇ ਕੀਤਾ ਟਰੂਡੋ ਨੂੰ ਫੋਨ, ਕਰਾਇਆ ਦੋਹਾਂ ਦਾ ਸਮਝੌਤਾ
NEXT STORY