ਵਾਸ਼ਿੰਗਟਨ (ਭਾਸ਼ਾ)–ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ’ਤੇ ਵਿੱਤ ਮੰਤਰਾਲੇ ਵਲੋਂ ‘ਵਿਆਪਕ ਪੱਧਰ’ ’ਤੇ ਵਾਧੂ ਪਾਬੰਦੀਆਂ ਲਗਾਏ ਜਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਵਾਪਸ ਲੈਣ ਦਾ ਅਚਾਨਕ ਹੁਕਮ ਦਿੱਤਾ। ਟਰੰਪ ਦੀ ਪ੍ਰੈੱਸ ਸਕੱਤਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਪਾਬੰਦੀਆਂ ਜ਼ਰੂਰੀ ਹਨ।
ਟਰੰਪ ਨੇ ਟਵੀਟ ਕੀਤਾ,‘‘ਅਮਰੀਕਾ ਦੇ ਵਿੱਤ ਮੰਤਰਾਲੇ ਨੇ ਅੱਜ ਐਲਾਨ ਕੀਤਾ ਸੀ ਕਿ ਉੱਤਰ ਕੋਰੀਆ ’ਤੇ ਪਹਿਲਾਂ ਤੋਂ ਹੀ ਜਾਰੀ ਪਾਬੰਦੀਆਂ ਤੋਂ ਬਾਅਦ ਹੁਣ ਉਸ ’ਤੇ ਵੱਡੀ ਪੱਧਰ ’ਤੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਮੈਂ ਇਨ੍ਹਾਂ ਵਾਧੂ ਪਾਬੰਦੀਆਂ ਨੂੰ ਵਾਪਸ ਲੈਣ ਦਾ ਅੱਜ ਹੁਕਮ ਦਿੱਤਾ।’’ ਜ਼ਾਹਿਰ ਤੌਰ ’ਤੇ ਟਰੰਪ ਨੇ ਟਵੀਟ ’ਚ ਉਨ੍ਹਾਂ ਪਾਬੰਦੀਆਂ ਦਾ ਜ਼ਿਕਰ ਕੀਤਾ ਹੈ ਜੋ ਵਿੱਤ ਮੰਤਰਾਲਾ ਨੇ ਉਤਰ ਕੋਰੀਆ ਦੇ ਨਾਲ ਵਪਾਰ ਕਰਨ ਵਾਲੀਆਂ 2 ਚੀਨੀ ਜਹਾਜ਼ਰਾਨੀ ਕੰਪਨੀਆਂ ’ਤੇ ਵੀਰਵਾਰ ਨੂੰ ਲਗਾਈਆਂ ਸਨ।
ਮੈਮਥ ਨੂੰ ਜ਼ਿੰਦਾ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਵਿਗਿਆਨੀ
NEXT STORY