ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਈਰਾਨੀ ਤੇਲ ਅਤੇ ਪੈਟ੍ਰੋਕੇਮੀਕਲ ਉਤਪਾਦਾਂ ਦੇ ਖਰੀਦਦਾਰ ਦੇਸ਼ਾਂ ਜਾਂ ਵਿਅਕਤੀਆਂ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਈਰਾਨੀ ਤੇਲ ਜਾਂ ਪੈਟ੍ਰੋਕੇਮੀਕਲਸ ਖਰੀਦੇਗਾ, ਉਸ 'ਤੇ ਸੈਕੰਡਰੀ ਸੈਂਕਸ਼ਨਸ (ਦੂਜੀ ਰੋਕਥਾਮ) ਲਾਗੂ ਕੀਤੇ ਜਾਣਗੇ ਅਤੇ ਇਸ ਤਰ੍ਹਾਂ ਦੇ ਦੇਸ਼ਾਂ ਨੂੰ ਅਮਰੀਕਾ ਨਾਲ ਵੀ ਕਿਸੇ ਕਿਸਮ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟੂਥ ਸੋਸ਼ਲ 'ਤੇ ਲਿਖਿਆ 'ਅਲਰਟ: ਈਰਾਨੀ ਤੇਲ ਜਾਂ ਪੈਟ੍ਰੋਕੇਮੀਕਲ ਉਤਪਾਦਾਂ ਦੀ ਕੋਈ ਵੀ ਖਰੀਦਦਾਰੀ ਤੁਰੰਤ ਬੰਦ ਹੋਣੀ ਚਾਹੀਦੀ ਹੈ। ਕੋਈ ਵੀ ਦੇਸ਼ ਜਾਂ ਵਿਅਕਤੀ ਜੋ ਈਰਾਨ ਤੋਂ ਕਿਸੇ ਵੀ ਮਾਤਰਾ ਵਿੱਚ ਤੇਲ ਜਾਂ ਪੈਟ੍ਰੋਕੇਮੀਕਲਸ ਖਰੀਦੇਗਾ, ਉਹ ਅਮਰੀਕਾ ਦੇ ਦੂਜੇ ਕਾਨੂੰਨਾਂ ਦੀਆਂ ਪਾਬੰਦੀਆਂ ਦੇ ਦਾਇਰੇ ਵਿੱਚ ਆਏਗਾ।' ਉਨ੍ਹਾਂ ਅੱਗੇ ਲਿਖਿਆ, 'ਅਜਿਹੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।'
ਪੜ੍ਹੋ ਇਹ ਅਹਿਮ ਖ਼ਬਰ-'ਭਾਰਤ ਅੱਤਵਾਦੀ ਹਮਲੇ ਦਾ ਦੇਵੇ ਜਵਾਬ ਪਰ...', ਜੇਡੀ ਵੈਂਸ ਨੇ ਦਿੱਤੀ ਸਲਾਹ
ਟਰੰਪ ਨੇ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਦਿੱਤੀ ਹੈ ਕਿ ਜਦੋਂ ਦੋ ਹਫ਼ਤੇ ਪਹਿਲਾਂ ਅਮਰੀਕਾ ਨੇ ਚੀਨ ਦੀ ਇੱਕ ਰਿਫਾਈਨਰੀ ਸ਼ਾਨਡੋਂਗ ਸ਼ੈਂਗਸ਼ਿੰਗ ਕੇਮਿਕ ਲਿਮਟਿਡ 'ਤੇ ਈਰਾਨੀ ਉਤਪਾਦਕ ਤੇਲ ਦੀ ਇੱਕ ਅਰਬ ਡਾਲਰ ਤੋਂ ਵੱਧ ਦੀ ਖਰੀਦ ਲਈ ਪਾਬੰਦੀ ਲਗਾਈ ਹੈ। ਅਮਰੀਕਾ ਨੇ ਇਸ ਦੇ ਨਾਲ ਹੀ ਉਨ੍ਹਾਂ ਕੰਪਨੀਆਂ ਅਤੇ ਸਮੁੰਦਰੀ ਜਹਾਜ਼ਾਂ 'ਤੇ ਵੀ ਕਾਰਵਾਈ ਕੀਤੀ ਸੀ ਜੋ ਈਰਾਨੀ ਤੇਲ ਚੀਨ ਤੱਕ ਪਹੁੰਚਾਉਣ ਵਿੱਚ ਸ਼ਾਮਲ ਸਨ। ਸਮਾਚਾਰ ਏਜੰਸੀ ਏ.ਐਨ.ਆਈ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਅੱਜ ਚੀਨ-ਆਧਾਰਿਤ ਆਜ਼ਾਦ ਰਿਫਾਈਨਰੀ ਸ਼ਾਨਡੋਂਗ ਸ਼ੈਂਗਸ਼ਿੰਗ ਕੇਮਿਕ ਕੰਪਨੀ ਲਿਮਟਿਡ 'ਤੇ ਪਾਬੰਦੀ ਲਗਾ ਰਿਹਾ ਹੈ, ਜਿਸ ਨੇ ਇਕ ਅਰਬ ਡਾਲਰ ਤੋਂ ਜ਼ਿਆਦਾ ਦਾ ਈਰਾਨੀ ਕੱਚਾ ਤੇਲ ਖਰੀਦਿਆ ਹੈ।
ਟਰੰਪ ਪ੍ਰਸ਼ਾਸਨ ਅਨੁਸਾਰ ਈਰਾਨ ਦੁਆਰਾ ਆਪਣੇ 'ਸ਼ੈਡੋ ਫਲੀਟ' (ਗੁਪਤ ਜਹਾਜ਼ੀ ਬੇਡੇ) ਦੇ ਮਾਧਿਅਮ ਤੋਂ ਤੇਲ ਨਿਰਯਾਤ ਕਰ ਕੇ ਰਾਜਸਵ ਪੈਦਾ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਖਤਮ ਕਰਨਾ ਉਸ ਦਾ ਨਿਸ਼ਾਨਾ ਹੈ। ਰਾਸ਼ਟਰਪਤੀ ਟਰੰਪ ਦੇ ਆਦੇਸ਼ ਮੁਤਾਬਕ ਈਰਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਸਾਰੀਆਂ ਪਾਬੰਦੀਆਂ ਪੂਰੀਆਂ ਸਖਤੀ ਤੋਂ ਲਾਗੂ ਹੋਣਗੀਆਂ।ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਈਰਾਨ ਆਪਣੀ ਅਸਥਿਰ ਗਤੀਵਿਧੀਆਂ ਨੂੰ ਵਿਤਪੋਸ਼ਿਤ ਕਰਨ ਲਈ ਤੇਲ ਰਾਜਸਵ ਦਾ ਇਸਤੇਮਾਲ ਕਰਦਾ ਰਹੇਗਾ, ਉਦੋਂ ਤੱਕ ਅਮਰੀਕਾ ਈਰਾਨ ਅਤੇ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਉਸ ਦੇ ਹਿੱਸੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ ਨੇ ਮਹਾਂਮਾਰੀ-ਸੰਭਾਵਿਤ ਵਾਇਰਸ ਲਈ ਯੂਨੀਵਰਸਲ ਟੀਕਾ ਪਲੇਟਫਾਰਮ ਕੀਤਾ ਲਾਂਚ
NEXT STORY