ਵਾਸ਼ਿੰਗਟਨ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਜਾਰੀ ਹੈ। ਇਸ ਜੰਗਬੰਦੀ ਤਹਿਤ ਹਮਾਸ ਲਗਾਤਾਰ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕਰ ਰਿਹਾ ਹੈ। ਪਰ ਹੁਣ ਹਮਾਸ ਨੇ ਇਜ਼ਰਾਈਲ 'ਤੇ ਇਸ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਬੰਧਕਾਂ ਦੀ ਰਿਹਾਈ ਨੂੰ ਰੋਕ ਸਕਦਾ ਹੈ, ਜਿਸ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਚਿਤਾਵਨੀ ਦਿੱਤੀ ਹੈ। ਟਰੰਪ ਨੇ ਹਮਾਸ ਨੂੰ ਕਿਹਾ ਕਿ ਜੇਕਰ ਗਾਜ਼ਾ 'ਚ ਬੰਧਕ ਬਣਾਏ ਗਏ ਸਾਰੇ ਲੋਕਾਂ ਨੂੰ ਸ਼ਨੀਵਾਰ ਦੁਪਹਿਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਉਹ ਇਜ਼ਰਾਈਲ-ਹਮਾਸ ਜੰਗਬੰਦੀ ਨੂੰ ਖਤਮ ਕਰਨ ਅਤੇ ਹਮਾਸ ਨੂੰ ਖਤਮ ਕਰਨ ਦਾ ਪ੍ਰਸਤਾਵ ਦੇਣਗੇ।
ਇਹ ਵੀ ਪੜ੍ਹੋ : ਗੁਆਟੇਮਾਲਾ 'ਚ ਵੱਡਾ ਹਾਦਸਾ; ਪੁਲ ਤੋਂ ਹੇਠਾਂ ਡਿੱਗੀ ਬੱਸ, ਬੱਚਿਆਂ ਸਣੇ 51 ਲੋਕਾਂ ਦੀ ਮੌਤ
ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਓਵਲ ਆਫਿਸ 'ਚ ਬੋਲਦੇ ਹੋਏ ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਜਾਰਡਨ ਅਤੇ ਮਿਸਰ ਗਾਜ਼ਾ ਤੋਂ ਫਲਸਤੀਨੀ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਹ ਉਨ੍ਹਾਂ ਦੀ ਮਦਦ ਰੋਕ ਸਕਦੇ ਹਨ। ਇਸ ਤੋਂ ਪਹਿਲਾਂ ਦਿਨ ਵਿੱਚ ਉਨ੍ਹਾਂ ਕਿਹਾ ਸੀ ਕਿ ਫਲਸਤੀਨੀਆਂ ਨੂੰ ਉਸ ਦੀ ਪ੍ਰਸਤਾਵਿਤ ਯੂਐੱਸ ਦੀ ਅਗਵਾਈ ਵਾਲੀ ਗਠਜੋੜ ਯੋਜਨਾ ਤਹਿਤ ਗਾਜ਼ਾ ਵਾਪਸ ਜਾਣ ਦਾ ਅਧਿਕਾਰ ਨਹੀਂ ਹੋਵੇਗਾ।
ਟਰੰਪ ਨੇ ਇਹ ਟਿੱਪਣੀ ਹਮਾਸ ਵੱਲੋਂ ਕੀਤੇ ਗਏ ਉਸ ਐਲਾਨ ਤੋਂ ਬਾਅਦ ਕੀਤੀ ਹੈ, ਜਿਸ ਵਿੱਚ ਹਮਾਸ ਨੇ ਅਗਲੇ ਨੋਟਿਸ ਤੱਕ ਇਜ਼ਰਾਇਲੀ ਬੰਧਕਾਂ ਦੀ ਰਿਹਾਈ 'ਤੇ ਰੋਕ ਲਗਾ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਇਜ਼ਰਾਈਲ 'ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਚਿੰਤਾ ਪ੍ਰਗਟਾਈ ਹੈ ਕਿ ਸੰਘਰਸ਼ ਮੁੜ ਸ਼ੁਰੂ ਹੋ ਸਕਦਾ ਹੈ। ਹਮਾਸ ਨੇ ਕਿਹਾ ਕਿ ਉਸ ਨੇ ਅਗਲੇ ਨਿਯਤ ਬੰਧਕਾਂ ਦੀ ਰਿਹਾਈ ਤੋਂ ਪੰਜ ਦਿਨ ਪਹਿਲਾਂ ਇਹ ਫੈਸਲਾ ਲਿਆ ਤਾਂ ਜੋ ਵਿਚੋਲਿਆਂ ਨੂੰ ਇਜ਼ਰਾਈਲ 'ਤੇ ਆਪਣੇ ਵਾਅਦੇ ਪੂਰੇ ਕਰਨ ਅਤੇ ਸਮੇਂ ਸਿਰ ਰਿਹਾਈ ਯਕੀਨੀ ਬਣਾਉਣ ਲਈ ਦਬਾਅ ਬਣਾਉਣ ਦਾ ਸਮਾਂ ਦਿੱਤਾ ਜਾ ਸਕੇ।
ਸ਼ਨੀਨਾਰ ਨੂੰ ਹੋਣੀ ਸੀ ਬੰਧਕਾਂ ਦੀ ਰਿਹਾਈ
ਜੰਗਬੰਦੀ ਅਨੁਸਾਰ, ਹਮਾਸ ਨੂੰ ਫਲਸਤੀਨੀ ਕੈਦੀਆਂ ਅਤੇ ਨਜ਼ਰਬੰਦਾਂ ਦੇ ਬਦਲੇ ਸ਼ਨੀਵਾਰ ਨੂੰ ਹੋਰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਦੀ ਉਮੀਦ ਸੀ। ਇਹ ਪ੍ਰਣਾਲੀ ਪਿਛਲੇ ਤਿੰਨ ਹਫ਼ਤਿਆਂ ਤੋਂ ਲਾਗੂ ਸੀ। ਇਸ ਦੇ ਨਾਲ ਹੀ ਹਮਾਸ ਦੇ ਇਸ ਐਲਾਨ ਤੋਂ ਬਾਅਦ ਇਜ਼ਰਾਈਲੀ ਬੰਧਕ ਪਰਿਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੋਮਵਾਰ ਰਾਤ ਤੇਲ ਅਵੀਵ ਦੇ ਖੇਤਰ ਨੂੰ ਘੇਰ ਲਿਆ, ਜਿਸ ਨੂੰ ਹੁਣ ਹੋਸਟੇਜ ਸਕੁਆਇਰ ਵਜੋਂ ਜਾਣਿਆ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ 'ਤੇ ਸਮਝੌਤੇ ਨੂੰ ਨਾ ਛੱਡਣ ਲਈ ਦਬਾਅ ਪਾਇਆ। ਪ੍ਰਦਰਸ਼ਨ ਵਿੱਚ 2 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮਸਕਟ 'ਚ ਜੈਸ਼ੰਕਰ ਨਾਲ ਕਰ ਸਕਦੇ ਹਨ ਮੁਲਾਕਾਤ
ਪੀਐੱਮ ਨੇ ਸੱਦੀ ਅਹਿਮ ਬੈਠਕ
ਇਸ ਤੋਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਹਮਾਸ ਦੇ ਐਲਾਨ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੇ ਗਾਜ਼ਾ ਅਤੇ ਘਰੇਲੂ ਰੱਖਿਆ ਲਈ ਫੌਜ ਨੂੰ ਉੱਚ ਪੱਧਰੀ ਤਿਆਰੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਜ਼ਰਾਈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਮੰਗਲਵਾਰ ਸਵੇਰੇ ਰੱਖਿਆ, ਐਨਐਸਏ ਅਤੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ : ਬੱਸ ਦੀ ਸੀਟ 'ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ'ਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check : ਅਮਰੀਕਾ ਦੀ ਅੱਗ 'ਚ ਨੌਜਵਾਨ ਨੇ ਜਾਨ 'ਤੇ ਖੇਡ ਕੇ ਬਚਾਈ ਖਰਗੋਸ਼ ਦੀ ਜਾਨ ! ਇਹ ਹੈ ਸੱਚ
NEXT STORY