ਵਾਸ਼ਿੰਗਟਨ, ਡੀ.ਸੀ (ਰਾਜ ਗੋਗਨਾ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਵਾਸ 'ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਕਸਿਆਂ 'ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀਆ ਖ਼ੁਫ਼ੀਆ ਜਾਣਕਾਰੀ ਸੀ, ਇਸ ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਨਿਆਂ ਮੰਤਰਾਲੇ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ - ਬਾਈਡੇਨ ਦੀ ਅਗਵਾਈ 'ਚ ਭਾਰਤ-ਅਮਰੀਕਾ ਸਬੰਧ ਹੋਏ ਕਮਜ਼ੋਰ : ਕਾਸ਼ ਪਟੇਲ
ਨਿਗਰਾਨੀ ਅਤੇ ਸੁਧਾਰ ਬਾਰੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਕਮੇਟੀ ਨੂੰ 9 ਫਰਵਰੀ ਨੂੰ ਭੇਜੇ ਪੱਤਰ ਦੇ ਜਵਾਬ ਵਿੱਚ ਨੈਸ਼ਨਲ ਆਰਕਾਈਵਜ਼ ਨੇ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਟਰੰਪ ਵੱਲੋ ਲੰਘੀ ਜਨਵਰੀ 2021 ਵਿੱਚ ਆਪਣਾ ਅਹੁਦਾ ਛੱਡਣ ਤੋਂ ਬਾਅਦ ਸਰਕਾਰੀ ਦਸਤਾਵੇਜ਼ਾ ਨੂੰ ਆਪਣੇ ਨਾਲ ਫਲੋਰੀਡਾ ਲੈ ਗਏ ਸਨ।
ਬਾਈਡੇਨ ਦੀ ਅਗਵਾਈ 'ਚ ਭਾਰਤ-ਅਮਰੀਕਾ ਸਬੰਧ ਹੋਏ ਕਮਜ਼ੋਰ : ਕਾਸ਼ ਪਟੇਲ
NEXT STORY