ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗਲਤੀ ਪਤਾ ਨਹੀਂ ਜਾਣ-ਬੁਝ ਕੇ ਕਰਦੇ ਹਨ ਜਾਂ ਨਹੀਂ, ਪਰ ਟਵਿੱਟਰ 'ਤੇ ਕੁਝ ਗੱਲਤ ਲਿੱਖਣ 'ਤੇ ਲੋਕ ਉਨ੍ਹਾਂ ਦਾ ਟ੍ਰੋਲ ਜ਼ਰੂਰ ਬਣਾ ਦਿੰਦੇ ਹਨ। ਸ਼੍ਰੀਲੰਕਾ 'ਚ ਹੋਏ ਸੀਰੀਅਲ ਬੰਬ ਧਮਾਕਿਆਂ 'ਚ ਮਾਰੇ ਗਏ ਲੋਕਾਂ ਦੇ ਪ੍ਰਤੀ ਦੁੱਖ ਜ਼ਾਹਿਰ ਕਰਦੇ ਸਮੇਂ ਰਾਸ਼ਟਰਪਤੀ ਟਰੰਪ ਨੇ ਮ੍ਰਿਤਕਾਂ ਦੀ ਗਿਣਤੀ ਗੱਲਤ ਪੋਸਟ ਕਰ ਦਿੱਤੀ। ਹਾਲਾਂਕਿ ਅਜੇ ਤੱਕ ਧਮਾਕਿਆਂ 'ਚ ਮਰਨ ਵਾਲਿਆਂ ਦਾ ਅਧਿਕਾਰਕ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਧਮਾਕਿਆਂ 'ਚ 215 ਦੀ ਮੌਤ ਹੋਈ ਹੈ ਜਦਕਿ 500 ਲੋਕਾਂ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਦੁਨੀਆ ਭਰ ਦੇ ਨੇਤਾਵਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮ੍ਰਿਤਕਾਂ ਪ੍ਰਤੀ ਸ਼ੋਕ ਵਿਅਕਤ ਕੀਤਾ। ਜਿੱਥੇ ਅਲਗ-ਅਲਗ ਰਿਪੋਰਟਾਂ 'ਚ ਮ੍ਰਿਤਕਾਂ ਦੀ ਗਿਣਤੀ 130-200 ਦੇ ਵਿਚਾਲੇ ਦੱਸੀ ਜਾ ਰਹੀ ਹੈ। ਉਥੇ ਅਮਰੀਕੀ ਰਾਸ਼ਟਰਪਤੀ ਨੇ 138 ਮਿਲੀਅਨ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਟਵਿੱਟਰ 'ਤੇ ਲਿੱਖਿਆ, 'ਸ਼੍ਰੀਲੰਕਾ 'ਚ ਚਰਚਾਂ ਅਤੇ ਹੋਟਲਾਂ 'ਤੇ ਅੱਤਵਾਦੀ ਹਮਲਿਆਂ 'ਚ 138 ਮਿਲੀਅਨ ਲੋਕ ਮਾਰੇ ਗਏ, 600 ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਸੰਯੁਕਤ ਰਾਜ ਅਮਰੀਕਾ ਸ਼੍ਰੀਲੰਕਾ ਦੇ ਮਹਾਨ ਲੋਕਾਂ ਪ੍ਰਤੀ ਦੁੱਖ ਵਿਅਕਤ ਕਰਦਾ ਹੈ। ਅਸੀਂ ਮਦਦ ਲਈ ਤਿਆਰ ਹਾਂ।'

ਦੱਸ ਦਈਏ ਕਿ 2017 ਦੀ ਜਨਸੰਖਿਆ ਮੁਤਾਬਕ ਸ਼੍ਰੀਲੰਕਾ ਦੀ ਕੁਲ ਆਬਾਦੀ 21.4 ਮਿਲੀਅਨ ਹੈ। ਹਾਲਾਂਕਿ ਜਿਵੇਂ ਮੀਡੀਆ ਸੰਸਥਾਨਾਂ ਨੇ ਟਰੰਪ ਦੀ ਇਸ ਗੱਲਤੀ ਨੂੰ ਫੜਿਆ ਉਨ੍ਹਾਂ ਨੇ ਆਪਣਾ ਡਿਲੀਟ ਕਰ ਦਿੱਤਾ ਪਰ ਇੰਟਰਨੈੱਟ 'ਤੇ ਅੱਧਾ ਘੰਟਾ ਲੰਬਾ ਸਮਾਂ ਹੁੰਦਾ ਹੈ। ਜਦੋਂ ਤੱਕ ਟਰੰਪ ਆਪਣਾ ਟਵੀਟ ਡਿਲੀਟ ਕਰਦੇ ਇਸ ਨੂੰ 2,000 ਤੋਂ ਜ਼ਿਆਦਾ ਵਾਰ ਰਿਟਵੀਟ ਕੀਤਾ ਜਾ ਚੁੱਕਿਆ ਸੀ ਅਤੇ ਲਗਭਗ 9,000 ਲੋਕਾਂ ਨੇ ਇਸ ਨੂੰ ਲਾਈਕ ਕੀਤਾ ਸੀ। ਇਹ ਗੱਲ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਲੋਕਾਂ ਨੇ ਇਸ ਟਵੀਟ ਦਾ ਸਕ੍ਰੀਨਸ਼ਾਟ ਲੈ ਕੇ ਡੋਨਾਲਡ ਟਰੰਪ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਐਵਤਾਰ ਨੂੰ ਸਿਲਸਿਲੇਵਾਰ 8 ਬੰਬ ਧਮਾਕੇ ਹੋਏ। ਧਮਾਕਿਆਂ 'ਚ 215 ਲੋਕਾਂ ਦੀ ਮੌਤ ਹੋ ਗਈ ਜਦਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਧਮਾਕੇ ਈਸਾਈਆਂ ਦੇ ਪਵਿੱਤਰ ਤਿਓਹਾਰ ਈਸਟਰ ਦੇ ਦਿਨ ਚਰਚ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ। ਇਸ ਘਟਨਾ ਦੇ ਪਿੱਛੇ ਕਿਸੇ ਵੱਖਵਾਦੀ ਸੰਗਠਨ ਦਾ ਹੱਥ ਮੰਨਿਆ ਜਾ ਰਿਹਾ ਹੈ, ਹਾਂਲਾਂਕਿ ਅਜੇ ਤੱਕ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਨ੍ਹਾਂ ਸੀਰੀਅਲ ਬੰਬ ਧਮਾਕਿਆਂ ਦੀ ਪੂਰੀ ਦੁਨੀਆ 'ਚ ਨਿੰਦਾ ਹੋ ਰਹੀ ਹੈ।
ਸ਼੍ਰੀਲੰਕਾ: ਧਮਾਕਿਆਂ ਦੀ ਜਾਂਚ 'ਚ ਸਹਿਯੋਗ ਲਈ ਤਿਆਰ ਇੰਟਰਪੋਲ
NEXT STORY