ਪੈਰਿਸ— ਇੰਟਰਨੈਸ਼ਨਲ ਕ੍ਰਿਮਿਨਲ ਪੁਲਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਸ਼੍ਰੀਲੰਕਾ 'ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇੰਟਰਪੋਲ ਇਨ੍ਹਾਂ ਹਮਲਿਆਂ ਦੀ ਜਾਂਚ 'ਚ ਸ਼੍ਰੀਲੰਕਾਈ ਅਧਿਕਾਰੀਆਂ ਦਾ ਸਹਿਯੋਗ ਕਰਨ ਲਈ ਤਿਆਰ ਹੈ।
ਸ਼੍ਰੀ ਸਟਾਕ ਨੇ ਟਵਿਟਰ 'ਤੇ ਇਕ ਬਿਆਨ 'ਚ ਕਿਹਾ ਕਿ ਇੰਟਰਪੋਲ ਸ਼੍ਰੀਲੰਕਾ 'ਚ ਹੋਏ ਭਿਆਨਕ ਹਮਲਿਆਂ ਦੀ ਸਖਤ ਨਿੰਦਾ ਕਰਦਾ ਹੈ ਤੇ ਸ਼੍ਰੀਲੰਕਾਈ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਜਾਂਚ 'ਚ ਪੂਰਾ ਸਹਿਯੋਗ ਕਰਨ ਦੀ ਪੇਸ਼ਕਸ਼ ਕਰਦਾ ਹੈ। ਸਾਡੀ ਪ੍ਰਾਰਥਨਾ ਹਮਲਿਆਂ ਦਾ ਸ਼ਿਕਾਰ ਹੋਏ ਲੋਕਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਹੈ। ਬਿਆਨ ਮੁਤਾਬਕ ਇੰਟਰਪੋਲ ਸ਼੍ਰੀਲੰਕਾ 'ਚ ਜਾਂਚ ਦੇ ਸਿਲਸਿਲੇ 'ਚ ਰਾਸ਼ਟਰੀ ਕਾਨੂੰਨ ਇਨਫੋਰਸਮੈਂਟ ਦੇ ਸਹਿਯੋਗ ਲਈ ਵਿਸ਼ੇਸ਼ ਦਲ ਭੇਜ ਸਕਦਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਈਸਟਰ ਦਿਵਸ 'ਤੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੇ ਹੋਰ ਸ਼ਹਿਰਾਂ 'ਚ ਕਈ ਚਰਚਾਂ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ 8 ਧਮਾਕੇ ਕੀਤੇ ਗਏ। ਮੀਡੀਆ ਦੀ ਰਿਪੋਰਟ ਮੁਤਾਬਲ ਹਮਲਿਆਂ 'ਚ 207 ਲੋਕਾਂ ਦੀ ਮੌਤ ਹੋ ਗਈ ਹੈ ਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।
ਅਫਗਾਨ ਸੁਪਰੀਮ ਕੋਰਟ ਨੇ ਗਨੀ ਦਾ ਕਾਰਜਕਾਲ ਚੋਣਾਂ ਤਕ ਵਧਾਇਆ
NEXT STORY