ਮਾਸਕੋ— ਅਮਰੀਕੀ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਮੰਗਲਵਾਰ ਨੂੰ ਕਿਹਾ ਕਿ ਡੋਨਾਲਡ ਟਰੰਪ ਨੇ ਪਹਿਲੇ ਵਿਸ਼ਵ ਯੁੱਧ ਦੀ ਵਰ੍ਹੇਗੰਢ 'ਤੇ 11 ਨਵੰਬਰ ਨੂੰ ਆਪਣੇ ਪੈਰਿਸ ਦੌਰੇ ਦੌਰਾਨ ਰੂਸ ਦੇ ਆਪਣੇ ਹਮਰੂਤਬਾ ਵਲਾਦੀਮੀਰ ਪੁਤਿਨ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ। ਮਾਸਕੋ 'ਚ ਗੱਲਬਾਤ ਲਈ ਦੋਹਾਂ ਦੀ ਮੁਲਾਕਾਤ 'ਤੇ ਬੋਲਟਨ ਨੇ ਪੁਤਿਨ ਨਾਲ ਟੈਲੀਵਿਜ਼ਨ ਦੇ ਜ਼ਰੀਏ ਕਿਹਾ, ''ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਜੰਗਬੰਦੀ ਦੀ 100ਵੀਂ ਵਰ੍ਹੇਗੰਢ ਸਮਾਗਾਮ ਦੌਰਾਨ ਪੈਰਿਸ 'ਚ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਉਤਸੁਕ ਹਨ।''
ਲਿੰਗ ਦੇ ਆਧਾਰ 'ਚ ਭੇਦਭਾਵ ਨਹੀਂ ਕਰੇਗਾ ਨੀਂਦਰਲੈਂਡ, ਖਾਸ ਪਾਸਪੋਰਟ ਕੀਤਾ ਜਾਰੀ
NEXT STORY