ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ-ਪੱਛਮ ਵਿਚ ਯੂਗਾਨਾ ਵਿਚ ਚਾਰ ਹਥਿਆਰਬੰਦ ਵਿਅਕਤੀਆਂ ਨੇ ਇਕ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਮਾਸਕ ਪਹਿਨੇ ਦੁਕਾਨ ਅੰਦਰ ਦਾਖਲ ਹੋਏ ਸਨ। ਇਨ੍ਹਾਂ ਲੁਟੇਰਿਆਂ ਨੇ ਦੁਕਾਨਦਾਰ 'ਤੇ ਚਾਕੂਆਂ ਨਾਲ ਹਮਲਾ ਕੀਤਾ। ਪੀੜਤ ਦੁਕਾਨਦਾਰ ਨੇ ਫਰਸ਼ 'ਤੇ ਲੇਟ ਕੇ ਆਪਣੀ ਜਾਨ ਬਚਾਈ।
ਲੁਟੇਰਿਆਂ ਨੇ ਦੁਕਾਨ ਤੋਂ ਸਾਰਾ ਕੈਸ਼ ਚੋਰੀ ਕਰ ਕੇ ਇਕ ਬੈਗ ਵਿਚ ਪਾਇਆ। ਉੱਧਰ ਦੁਕਾਨਦਾਰ ਨੇ ਹਿੰਮਤ ਕਰ ਕੇ ਅਲਾਰਮ ਦਾ ਬਟਨ ਦਬਾ ਦਿੱਤਾ, ਜਿਸ ਨਾਲ ਦੁਕਾਨ ਦੇ ਸਾਰੇ ਦਰਵਾਜੇ ਲੌਕ ਹੋ ਗਏ ਅਤੇ
ਪੁਲਸ ਨੂੰ ਵੀ ਸੂਚਨਾ ਮਿਲ ਗਈ। ਲੁਟੇਰਿਆਂ ਨੇ ਜ਼ਲਦੀ ਹੀ ਅੰਦਾਜ਼ਾ ਲਗਾ ਲਿਆ ਕਿ ਉਹ ਬੁਰੀ ਤਰ੍ਹਾਂ ਫਸ ਚੁੱਕੇ ਹਨ। ਲੁਟੇਰਿਆਂ ਨੇ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਭੱਜਣ ਤੋਂ ਪਹਿਲਾਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਫੜੇ ਗਏ ਲੁਟੇਰਿਆਂ ਵਿਚੋਂ ਤਿੰਨ ਨੂੰ ਵੀਰਵਾਰ ਨੂੰ ਚੋਰੀ ਕਰਨ ਦੇ ਦੋਸ਼ ਵਿਚ ਜੇਲ ਭੇਜ ਦਿੱਤਾ ਗਿਆ ਹੈ।
ਅੱਤਵਾਦ ਦੇ ਖਾਤਮੇ ਲਈ ਅਮਰੀਕਾ ਨੂੰ ਸਹਿਯੋਗ ਦੇਵੇਗਾ ਪਾਕਿ : ਅੱਬਾਸੀ
NEXT STORY