ਕਾਬੁਲ (ਇੰਟ.)- ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਤਣਾਅ ਜ਼ਿਆਦਾ ਵਧ ਗਿਆ ਹੈ। ਭਾਵੇਂ ਹੀ ਜੰਗਬੰਦੀ ਨੂੰ ਅੱਗੇ ਵਧਾਇਆ ਗਿਆ ਹੋਵੇ ਪਰ ਝੜਪਾਂ ਦੇ ਮਾਮਲੇ ਸਾਹਮਣੇ ਆ ਹੀ ਜਾਂਦੇ ਹਨ। ਇਸ ਦੌਰਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ. ਜਾਂ ਪਾਕਿਸਤਾਨੀ ਤਾਲਿਬਾਨ) ਨੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੂੰ ਧਮਕੀ ਦਿੱਤੀ ਹੈ।
ਪਾਕਿਸਤਾਨੀ ਤਾਲਿਬਾਨ ਨੇ ਮੁਨੀਰ ਨੂੰ ਕਿਹਾ ਹੈ ਕਿ ਜੇ ਤੂੰ ਮਰਦ ਏਂ ਤਾਂ ਸਾਡਾ ਸਾਹਮਣਾ ਕਰ। ਟੀ.ਟੀ.ਪੀ. ਦੀ ਸਾਹਮਣੇ ਆਈ ਵੀਡੀਓ ’ਚ ਉਸ ਦੇ ਕਮਾਂਡਰ ਦਾ ਕਹਿਣਾ ਹੈ ਕਿ ਮੁਨੀਰ ਨੂੰ ਆਪਣੇ ਫੌਜੀਆਂ ਨੂੰ ਮਰਨ ਲਈ ਭੇਜਣ ਦੀ ਬਜਾਏ ਆਪਣੇ ਉੱਚ ਅਧਿਕਾਰੀਆਂ ਨੂੰ ਜੰਗ ਦੇ ਮੈਦਾਨ ’ਚ ਭੇਜਣਾ ਚਾਹੀਦਾ ਹੈ। ਵੀਡੀਓ ’ਚ ਟੀ.ਟੀ.ਪੀ. ਦਾ ਸੀਨੀਅਰ ਕਮਾਂਡਰ, ਜਿਸ ਦੀ ਪਛਾਣ ਕਮਾਂਡਰ ਕਾਜ਼ਿਮ ਵਜੋਂ ਹੋਈ ਹੈ, ਉਹ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੂੰ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ।
ਅਮਰੀਕੀ ਸਿੱਖ ਫੌਜੀਆਂ ਲਈ ਦਾੜ੍ਹੀ-ਮੁੱਛਾਂ ਕਟਵਾਉਣ ਦੀ ਨੀਤੀ ’ਤੇ ਹੋਵੇ ਮੁੜ ਵਿਚਾਰ
NEXT STORY