ਟਿਊਨਿਸ (ਵਾਰਤਾ)- ਟਿਊਨੀਸ਼ੀਆ ਨੇ ਭੂਮੱਧ ਸਾਗਰ ਪਾਰ ਕਰਕੇ ਇਟਲੀ ਜਾਣ ਦੀਆਂ 18 ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ ਅਤੇ 630 ਲੋਕਾਂ ਨੂੰ ਡੁੱਬਦੀਆਂ ਕਿਸ਼ਤੀਆਂ ਤੋਂ ਬਚਾਇਆ ਹੈ। ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਗਾਰਡ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਕਿ ਟਿਊਨੀਸ਼ੀਅਨ ਮਰੀਨ ਗਾਰਡ ਨੇ ਸੋਮਵਾਰ ਦੇਰ ਰਾਤ ਦੇਸ਼ ਦੇ ਕੇਂਦਰੀ ਤੱਟ ਤੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ: ਗੁਆਂਢੀ ਦੇਸ਼ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ 'ਅੱਗ', ਪੈਟਰੋਲ 290 ਤੇ ਡੀਜ਼ਲ ਹੋਇਆ 293 ਰੁਪਏ ਤੋਂ ਪਾਰ
ਬਿਆਨ 'ਚ ਕਿਹਾ ਗਿਆ ਹੈ, ''ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਸਮੂਹ 'ਚ ਵੱਖ-ਵੱਖ ਅਫਰੀਕੀ ਕੌਮੀਅਤਾਂ ਦੇ 550 ਵਿਅਕਤੀ ਸ਼ਾਮਲ ਹਨ ਅਤੇ ਬਾਕੀ ਟਿਊਨੀਸ਼ੀਆ ਦੇ ਨਾਗਰਿਕ ਹਨ।'' ਮੱਧ ਭੂਮੱਧ ਸਾਗਰ 'ਚ ਸਥਿਤ ਟਿਊਨੀਸ਼ੀਆ ਯੂਰਪ 'ਚ ਗੈਰ-ਕਾਨੂੰਨੀ ਪਰਵਾਸ ਲਈ ਸਭ ਤੋਂ ਮਸ਼ਹੂਰ ਟਰਾਂਜ਼ਿਟ ਪੁਆਇੰਟਾਂ 'ਚੋਂ ਇਕ ਹੈ। ਹਾਲਾਂਕਿ ਟਿਊਨੀਸ਼ੀਆ ਦੇ ਅਧਿਕਾਰੀਆਂ ਨੇ ਸਮੱਸਿਆ ਦਾ ਮੁਕਾਬਲਾ ਕਰਨ ਲਈ ਸਖ਼ਤ ਕਦਮ ਚੁੱਕੇ ਹਨ, ਪਰ ਟਿਊਨੀਸ਼ੀਆ ਤੋਂ ਇਟਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ: ਘੋਰ ਕਲਯੁਗ, ਮਾਮੂਲੀ ਤਕਰਾਰ ਕਾਰਨ ਪੁੱਤਰ ਨੇ ਪਿਓ ਦੇ ਸਿਰ 'ਚ ਮਾਰੇ ਡੰਡੇ, ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੈਰਾਨੀਜਨਕ! 393 ਫੁੱਟ ਉਚਾਈ 'ਤੇ ਚੱਟਾਨ ਦੇ ਕਿਨਾਰੇ ਬਣਿਆ 'ਸਟੋਰ', ਰੱਸੀ ਨਾਲ ਪਹੁੰਚਦੇ ਹਨ ਗਾਹਕ
NEXT STORY