ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਰਹੀ।ਜਦੋਂ ਇਕ ਪੰਜਾਬੀ ਮੂਲ ਦੇ ਨੌਜਵਾਨ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਨਾਂ ਰੌਸ਼ਨ ਕੀਤਾ।ਇਸ ਪੰਜਾਬੀ ਦਾ ਨਾਂ ਹਰਸਹਿਜ ਸਿੰਘ ਆਨੰਦ ਹੈ। ਸੋਹੋ ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਪੱਗੜੀਧਾਰੀ ਸਿੱਖ ਹਰਸਹਿਜ ਸਿੰਘ ਆਨੰਦ ਨੂੰ ਹਾਲ ਹੀ ਵਿੱਚ ਨਾਈਕੀ ਦੀ ਨਵੀਨਤਮ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਗੋਲੀਬਾਰੀ ਘਟਨਾ ਤੋਂ ਬਾਅਦ ਕਮਲਾ ਹੈਰਿਸ ਨੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਜੋ ਇਕ ਛੋਟੀ ਜਿਹੀ ਗੱਲ ਨਹੀਂ ਹੈ। ਉਸ ਦੇ ਜੀਵਨ-ਆਕਾਰ ਦੇ ਪੋਸਟਰ ਸੋਹੋ, ਨਿਊਯਾਰਕ ਅਤੇ ਹਾਂਗਕਾਂਗ ਵਰਗੇ ਹੋਰ ਪ੍ਰਮੁੱਖ ਸਥਾਨਾਂ ਵਿੱਚ ਇੱਕ ਮਾਲ ਵਿੱਚ ਪੋਸਟਰ ਦਿਖਾਈ ਦਿੱਤੇ ਹਨ। ਦੁਨੀਆ ਦੀ ਨਾਮਵਰ ਕੰਪਨੀ ਨਾਈਕੀ, ਮੁੱਖ ਤੌਰ 'ਤੇ ਇੱਕ ਜੁੱਤੇ ਬਣਾਉਣ ਵਾਲੀ ਕੰਪਨੀ ਹੈ, ਜੋ ਅੱਜ ਫੁੱਟਵੀਅਰ, ਲਿਬਾਸ, ਸਾਜ਼ੋ-ਸਾਮਾਨ, ਉਪਕਰਣ ਅਤੇ ਸੇਵਾਵਾਂ ਦੇ ਡਿਜ਼ਾਈਨ, ਵਿਕਾਸ, ਨਿਰਮਾਣ ਅਤੇ ਵਿਸ਼ਵਵਿਆਪੀ ਮਾਰਕੀਟਿੰਗ ਅਤੇ ਵਿਕਰੀ ਵਿੱਚ ਰੁੱਝੀ ਹੋਈ ਵੱਡੀ ਕੰਪਨੀ ਹੈ। ਕੰਪਨੀ ਦੀ ਮੁਹਿੰਮ ਵਿਚ ਸ਼ਾਮਲ ਹੋ ਕੇ ਹਰਸਹਿਜ ਸਿੰਘ ਆਨੰਦ ਨੇ ਮਾਣ ਹਾਸਿਲ ਕੀਤਾ ਹੈ।
ਟੈਕਸਾਸ ਗੋਲੀਬਾਰੀ ਘਟਨਾ ਤੋਂ ਬਾਅਦ ਕਮਲਾ ਹੈਰਿਸ ਨੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
NEXT STORY