ਬੀਜਿੰਗ (ਬਿਊਰੋ)— ਚੀਨ ਦੇ ਆਨਲਾਈਨ ਸ਼ਾਪਿੰਗ ਪੋਰਟਲ 'ਤਾਬੋ' ਨੇ ਮੰਗਲਵਾਰ ਨੂੰ ਦੋ ਬੋਇੰਗ 747 ਜੰਬੋ ਜੈੱਟ ਜਹਾਜ਼ਾਂ ਦੀ ਕਰੀਬ 5 ਕਰੋੜ ਅਮਰੀਕੀ ਡਾਲਰ ਵਿਚ ਨੀਲਾਮੀ ਕੀਤੀ। ਇਕ ਸਮਾਚਾਰ ਏਜੰਸੀ ਮੁਤਾਬਕ ਚੀਨ ਦੀ ਏਅਰ ਕਾਰਗੋ ਕੰਪਨੀ ਐੱਸ. ਐੱਫ. ਏਅਰਲਾਈਨਜ਼ ਨੇ ਇਨ੍ਹਾਂ ਦੋਹਾਂ ਜਹਾਜ਼ਾਂ ਨੂੰ ਖਰੀਦਿਆ ਹੈ। 'ਤਾਬੋ' ਚੀਨ ਦੀ ਬਹੁਤ ਲੋਕਪ੍ਰਿਅ ਆਨਲਾਈਨ ਸ਼ਾਪਿੰਗ ਵੈਬਸਾਈਟ ਹੈ। ਗੌਲਤਲਬ ਹੈ ਕਿ ਕਿਰਿਆਹੀਣ ਹੋ ਚੁੱਕੇ ਜੈੱਡ ਕਾਰਗੋ ਇੰਟਰਨੈਸ਼ਨਲ ਨੇ ਦੋ ਸਾਲਾਂ ਵਿਚ ਤਿੰਨ 747 ਬੋਇੰਗ ਜਹਾਜ਼ਾਂ ਨੂੰ ਵੇਚਣ ਦੀਆਂ 6 ਅਸਫਲ ਕੋਸ਼ਿਸ਼ਾਂ ਕੀਤੀਆਂ ਸਨ। ਇਸ ਮਗਰੋਂ ਚੀਨ ਦੇ ਦੱਖਣੀ ਸ਼ਹਿਰ ਸ਼ੇਨਜੇਨ ਦੀ ਇਕ ਅਦਾਲਤ ਨੇ ਇਨ੍ਹਾਂ ਨੂੰ ਆਨਲਾਈਨ ਨੀਲਾਮੀ ਜ਼ਰੀਏ ਵੇਚਣ ਦਾ ਫੈਸਲਾ ਲਿਆ।
'ਤਾਬੋ' ਨੇ ਸੋਮਵਾਰ ਨੂੰ ਆਪਣੀ ਵੈਬਸਾਈਟ 'ਤੇ ਜੰਬੋ ਜੈੱਟ ਜਹਾਜ਼ਾਂ ਦੀ ਵਿਕਰੀ ਲਈ ਵਿਗਿਆਪਨ ਦਿੱਤਾ। ਇਸ ਮਗਰੋਂ ਦੋ ਜੰਬੋ ਜੈੱਟ ਵਿਕ ਗਏ। ਤੀਜਾ ਜਹਾਜ਼ ਨਹੀਂ ਵਿਕ ਸਕਿਆ ਕਿਉਂਕਿ ਨੀਲਾਮੀ ਲਈ ਸਿਰਫ ਇਕ ਖਰੀਦਦਾਰ ਨੇ ਹੀ ਰਜਿਸਟਰੇਸ਼ਨ ਕਰਵਾਇਆ ਸੀ। ਇਸ ਵੈਬਸਾਈਟ ਦਾ 90 ਫੀਸਦੀ ਖਪਤਕਾਰ ਤੋਂ ਖਪਤਕਾਰ (Consumer-to-Consumer) ਬਾਜ਼ਾਰ 'ਤੇ ਕਬਜ਼ਾ ਹੈ। ਇਨ੍ਹਾਂ ਵਿਚ ਉਹ ਅਦਾਲਤਾਂ ਵਿਚ ਸ਼ਾਮਿਲ ਹਨ, ਜੋ ਦੀਵਾਲੀਆ ਹੋ ਚੁੱਕੇ ਕਾਰੋਬਾਰੀਆਂ ਦੀਆਂ ਸੰਪੱਤੀਆਂ ਦੀ ਨੀਲਾਮੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅਮਰੀਕਾ 'ਚ ਇਕ ਮਹੀਨੇ ਦੇ ਬੱਚੇ ਦੀ ਮੌਤ, ਭਾਰਤੀ ਮੂਲ ਦਾ ਪਿਤਾ ਹਿਰਾਸਤ 'ਚ
NEXT STORY