ਲਾਹੌਰ (ਪੀ. ਟੀ. ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਥਿਤ ਤੌਰ 'ਤੇ ਕੁਰਾਨ ਦੇ ਸਫਿਆਂ ਨੂੰ ਸਾੜਨ ਦੇ ਦੋਸ਼ ਵਿਚ ਦੋ ਮੁਸਲਿਮ ਔਰਤਾਂ 'ਤੇ ਈਸ਼ਨਿੰਦਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕਰੀਬ 50 ਕਿਲੋਮੀਟਰ ਦੂਰ ਕਸੂਰ ਜ਼ਿਲੇ ਦੇ ਰਾਏ ਕਲਾਂ ਪਿੰਡ 'ਚ ਇਕ ਸਥਾਨਕ ਇਮਾਮ (ਪ੍ਰਾਰਥਨਾ ਆਗੂ) ਕਾਸ਼ਿਫ ਅਲੀ ਦੀ ਸ਼ਿਕਾਇਤ 'ਤੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਸ਼ਹਿਨਾਜ਼ ਖਾਨ ਅਤੇ ਉਸ ਦੀ ਸ਼ੈੱਫ ਸ਼ਾਜ਼ੀਆ ਕਰਾਮਤ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਸ ਅਧਿਕਾਰੀ ਖਾਲਿਦ ਸਲੀਮ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਕਾਸ਼ਿਫ਼ ਅਲੀ ਦੁਆਰਾ ਆਪਣੀ ਮਸਜਿਦ ਤੋਂ ਘੋਸ਼ਣਾ ਕੀਤੇ ਜਾਣ ਦੇ ਬਾਅਦ ਕਿ ਉਨ੍ਹਾਂ (ਔਰਤਾਂ) ਨੇ ਸ਼ਨੀਵਾਰ ਨੂੰ ਕੁਰਾਨ ਦੇ ਸਫੇ ਸਾੜ ਦਿੱਤੇ ਸਨ, ਦੋਵੇਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਪਿੰਡ ਛੱਡ ਕੇ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੁਲਸ ਦੀ ਭਾਰੀ ਟੁਕੜੀ ਵੀ ਉੱਥੇ ਪਹੁੰਚ ਗਈ। ਉਸਨੇ ਦੱਸਿਆ ਕਿ ਸ਼ਹਿਨਾਜ਼ ਖਾਨ ਭੀੜ ਦੇ ਘਰ ਅਤੇ ਉਸਦੇ ਸਕੂਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਛੁਪ ਗਈ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਪਿਛਲੇ ਹਫ਼ਤੇ ਪੰਜਾਬ ਪੁਲਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋ ਨੌਜਵਾਨ ਈਸਾਈ ਭੈਣਾਂ ਖ਼ਿਲਾਫ਼ ਈਸ਼ਨਿੰਦਾ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। 20 ਸਾਲ ਦੀ ਉਮਰ ਵਾਲੀਆਂ ਸਾਮੀਆ ਮਸੀਹ ਅਤੇ ਸੋਨੀਆ ਮਸੀਹ 7 ਅਗਸਤ ਨੂੰ ਇੱਥੋਂ ਲਗਭਗ 200 ਕਿਲੋਮੀਟਰ ਦੂਰ ਟੋਬਾ ਟੇਕ ਸਿੰਘ ਜ਼ਿਲ੍ਹੇ ਦੇ ਗੋਜਰਾ ਵਿੱਚ ਆਪਣੇ ਘਰ ਦੇ ਬਾਹਰ ਕਥਿਤ ਤੌਰ 'ਤੇ ਕੁਰਾਨ ਦੇ ਸਫਿਆਂ ਵਾਲੀ ਇੱਕ ਬੋਰੀ ਸੁੱਟ ਦਿੱਤੀ ਸੀ। ਇਸ ਦੌਰਾਨ ਘੱਟ ਗਿਣਤੀ ਅਲਾਇੰਸ ਪਾਕਿਸਤਾਨ ਦੇ ਚੇਅਰਮੈਨ ਐਡਵੋਕੇਟ ਅਕਮਲ ਭੱਟੀ ਨੇ ਕਿਹਾ ਕਿ ਈਸਾਈ ਭੈਣਾਂ 'ਤੇ ਲੱਗੇ ਬੇਅਦਬੀ ਦੇ ਦੋਸ਼ ਝੂਠੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨੀ ਭਿਖਾਰੀਆਂ ਤੋਂ ਸਾਊਦੀ ਤੇ UAE ਵੀ ਤੰਗ, ਹੁਣ ਸਰਕਾਰ ਨੇ ਚੁੱਕਿਆ ਇਹ ਕਦਮ!
NEXT STORY