ਵਾਸ਼ਿੰਗਟਨ- ਅਮਰੀਕਾ ਦੇ ਵਾਸ਼ਿੰਗਟਨ 'ਚ ਇਕ ਹੋਰ ਜਹਾਜ਼ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਸ਼ਹਿਰ ਸਿਆਟਲ 'ਚ ਹਵਾਈ ਅੱਡੇ 'ਤੇ ਵਾਪਰਿਆ। ਸਿਆਟਲ ਟੈਕੋਮਾ ਹਵਾਈ ਅੱਡੇ 'ਤੇ ਜਾਪਾਨ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਆਪਸ ਵਿਚ ਟਕਰਾ ਗਏ। ਟੱਕਰ ਮਗਰੋਂ ਯਾਤਰੀਆਂ ਵਿਚ ਚੀਕ-ਚਿਹਾੜਾ ਪੈ ਰਿਹਾ। ਗਨੀਮਤ ਇਹ ਰਹੀ ਕਿ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ- ਟੁੱਟੇ ਸਾਰੇ ਸੁਫ਼ਨੇ: ਪੁੱਤ ਨੂੰ 40 ਲੱਖ ਖਰਚ ਭੇਜਿਆ ਸੀ US, 15 ਦਿਨ 'ਚ ਹੀ ਡਿਪੋਰਟ
ਦਰਅਸਲ ਜਹਾਜ਼ ਦੇ ਖੰਭ ਖੜ੍ਹੇ ਡੈਲਟਾ ਜਹਾਜ਼ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ, ਜਦੋਂ ਜਾਪਾਨੀ ਜਹਾਜ਼ ਲੰਘ ਰਿਹਾ ਸੀ। ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਘਟਨਾ ਦੀਆਂ ਫੋਟੋਆਂ ਅਤੇ ਵੀਡੀਓ ਪੋਸਟ ਕੀਤੀਆਂ, ਜਿਸ ਵਿਚ ਜਾਪਾਨੀ ਜਹਾਜ਼ ਦਾ ਇਕ ਖੰਭ ਡੈਲਟਾ ਜਹਾਜ਼ ਦੇ ਪਿਛਲੇ ਹਿੱਸੇ ਵਿਚ ਫਸ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਜਹਾਜ਼ ਵਿਚ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ ਸਨ। ਹਵਾਈ ਅੱਡੇ ਦੇ ਸਟਾਫ ਅਤੇ ਕਰੂ ਮੈਂਬਰਾਂ ਦੇ ਸਾਹ ਹੱਥ-ਪੈਰ ਫੂਲ ਗਏ ਪਰ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਨਾ ਹੀ ਕੋਈ ਕੋਈ ਤਕਨੀਕੀ ਖਰਾਬੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਰ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'
ਦੱਸਣਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਵੀ ਭਿਆਨਕ ਜਹਾਜ਼ ਹਾਦਸਾ ਵਾਪਰਿਆ ਸੀ। ਇਹ ਘਟਨਾ ਅਮਰੀਕਾ ਵਿਚ ਦੋ ਭਿਆਨਕ ਹਵਾਈ ਹਾਦਸਿਆਂ ਤੋਂ ਬਾਅਦ ਵਾਪਰੀ ਹੈ, ਜਿਸ ਕਾਰਨ ਹਵਾਈ ਅੱਡਿਆਂ ਅਤੇ ਯਾਤਰੀਆਂ ਵਿਚ ਤਣਾਅ ਵਧ ਗਿਆ ਹੈ। ਹਫਤਾ ਪਹਿਲਾਂ ਅਮਰੀਕੀ ਫੌਜੀ ਹੈਲੀਕਾਪਟਰ ਦੇ ਹਵਾ ਵਿਚ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਟਕਰਾ ਜਾਣ ਕਾਰਨ 67 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ- ਅਮਰੀਕਾ ਜਹਾਜ਼ ਹਾਦਸਾ: 67 ਮ੍ਰਿਤਕਾਂ 'ਚੋਂ 55 ਦੇ ਮਿਲੇ ਅਵਸ਼ੇਸ਼ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੱਕ ਹੋਰ ਜਹਾਜ਼ ਹੋਇਆ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
NEXT STORY