ਟੋਕੀਓ, (ਏਪੀ): ਦੱਖਣੀ ਜਾਪਾਨ ਦੇ ਓਕਿਨਾਵਾ ਟਾਪੂਆਂ ਵੱਲ ਇਕ ਸ਼ਕਤੀਸ਼ਾਲੀ ਚੱਕਰਵਾਤ ਵੱਧ ਰਿਹਾ ਹੈ, ਜਿਸ ਦੇ ਚੱਲਦੇ ਤੇਜ਼ ਮੀਂਹ ਹੋਣ ਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਅਧਿਕਾਰੀਆਂ ਨੇ ਚੱਕਰਵਾਤ ਹਾਈਸ਼ੇਨ ਬਾਰੇ ਹਫਤਾ ਪਹਿਲਾਂ ਹੀ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਸੀ। ਨਾਲ ਹੀ ਕਿਹਾ ਸੀ ਕਿ ਇਹ ਭਿਆਨਕ ਚੱਕਰਵਾਤਾਂ ਵਿਚੋਂ ਇਕ ਹੋ ਸਕਦਾ ਹੈ, ਇਸ ਲਈ ਲੋਕ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ ਲਈ ਤਿਆਰ ਰਹਿਣ ਤੇ ਭੋਜਨ ਸਮੱਗਰੀ ਇਕੱਠਾ ਕਰ ਲੈਣ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ 180 ਕਿਲੋਮੀਟਰ (112 ਮੀਲ) ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ਚੱਕਰਵਾਤ ਹਾਈਸ਼ੇਨ ਦੇ ਐਤਵਾਰ ਨੂੰ ਓਕਿਨਾਵਾ ਟਾਪੂ ਪਹੁੰਚਣ ਤੇ ਬਾਅਦ ਵਿਚ ਕਿਯੁਸ਼ੂ ਪਹੁੰਚਣ ਦੀ ਆਸ ਹੈ। ਏਜੰਸੀ ਨੇ ਕਿਹਾ ਕਿ ਚੱਕਰਵਾਤ ਆਉਣ ਤੋਂ ਪਹਿਲਾਂ ਹੀ ਮੀਂਹ ਹੋਣ ਲੱਗੇਗਾ, ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣਗੀਆਂ ਤੇ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨ ਏਜੰਸੀ ਦੇ ਅਧਿਕਾਰੀ ਯੋਸ਼ੀਹਿਸਾ ਨਾਕਾਮੋਤੋ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਡਰ ਦੇ ਚੱਲਦੇ ਲੋਕਾਂ ਨੂੰ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਬਜਾਏ ਘਰਾਂ ਦੇ ਅੰਦਰ ਹੀ ਰਹਿਣ ਨੂੰ ਲੈ ਕੇ ਚਿੰਤਤ ਹਨ।
ਜ਼ਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਚੱਕਰਵਾਤ 'ਮੇਸਾਕ' ਨੇ ਦੱਖਣੀ ਜਾਪਾਨ ਵਿਚ ਤਬਾਹੀ ਮਚਾਈ ਸੀ। ਇਸ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋ ਹਏ ਸਨ ਤੇ ਹਜ਼ਾਰਾਂ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਨਿਊਜ਼ੀਲੈਂਡ ਦਾ ਇਕ ਮਾਲ ਢੋਹਣ ਵਾਲਾ ਜਹਾਜ਼ ਜਾਪਾਨ ਦੇ ਨੇੜੇ ਪਲਟ ਗਿਆ ਸੀ। ਉਸ ਵਿਚ ਚਾਲਕ ਦਲ ਦੇ 43 ਮੈਂਬਰ ਤੇ 5,800 ਗਾਂਵਾਂ ਸਨ।
ਆਸਟਰੇਲੀਆ 'ਚ ਤਾਲਾਬੰਦੀ ਦੇ ਖਿਲਾਫ ਸੜਕਾਂ 'ਤੇ ਉਤਰੇ ਲੋਕ, ਕਈ ਗ੍ਰਿਫਤਾਰ
NEXT STORY