ਵਾਸ਼ਿੰਗਟਨ— ਦੱਖਣੀ ਸੂਡਾਨ 'ਚ ਹਿੰਸਾ ਕਾਰਨ ਚਿੰਤਤ ਅਮਰੀਕਾ ਨੇ ਸ਼ਨੀਵਾਰ ਨੂੰ ਇਸ ਅਫਰੀਕੀ ਦੇਸ਼ ਨੂੰ ਹਥਿਆਰ ਦੇਣ 'ਤੇ ਰੋਕ ਲਗਾ ਦਿੱਤੀ, ਜਿੱਥੇ ਗ੍ਰਹਿ ਯੁੱਧ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਵਿਭਾਗ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੱਖਣੀ ਸੂਡਾਨ 'ਚ ਹਿੰਸਾ ਅਤੇ ਨਾਗਰਿਕਾਂ ਤੇ ਮਨੁੱਖੀ ਕਾਰਜਕਰਤਾਵਾਂ ਦੇ ਖਿਲਾਫ ਹੋ ਰਹੀ ਮਾਰਧਾੜ ਦੇ ਜਵਾਬ 'ਚ ਅਮਰੀਕਾ ਨੇ ਦੱਖਣੀ ਸੂਡਾਨ ਨੂੰ ਹਥਿਆਰ ਦੇਣ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਦੱਖਣੀ ਸੂਡਾਨ ਦਾ ਸਭ ਤੋਂ ਵੱਡਾ ਸਹਾਇਕ ਹੈ ਅਤੇ 2011 'ਚ ਸੂਡਾਨ ਤੋਂ ਸੁਤੰਤਰਤਾ ਦਾ ਸਭ ਤੋਂ ਵੱਡਾ ਸਮਰਥਕ ਸੀ। ਨੋਰਟ ਨੇ ਕਿਹਾ ਕਿ ਅਮਰੀਕਾ ਦੱਖਣੀ ਸੂਡਾਨ 'ਚ ਜਾਰੀ ਹਿੰਸਾ ਕਾਰਨ ਚਿੰਤਾ 'ਚ ਹੈ। ਇਸ ਨੇ ਅਫਰੀਕਾ ਦਾ ਮਨੁੱਖੀ ਸੰਕਟ ਪੈਦਾ ਕਰ ਦਿੱਤਾ ਹੈ।
ਆਸਟ੍ਰੇਲੀਆ ਦੇ ਪ੍ਰਸਿੱਧ ਪੱਤਰਕਾਰ ਦਾ ਦੇਹਾਂਤ, ਪੀ. ਐਮ. ਟਰਨਬੁੱਲ ਨੇ ਦਿੱਤੀ ਸ਼ਰਧਾਂਜਲੀ
NEXT STORY