ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ ਨੇ 30 ਅਗਸਤ ਯਾਨੀ ਅੱਜ ਤੋਂ ਉਨ੍ਹਾਂ ਲੋਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਏ ਹਨ। ਇਹ ਕਦਮ ਦੇਸ਼ ਵਿਚ ਪਾਜ਼ੇਟਿਵ ਮਾਮਲਿਆਂ ਵਿਚ ਆਈ ਗਿਰਾਵਟ ਦੇ ਬਾਅਦ ਚੁੱਕਿਆ ਗਿਆ ਹੈ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਅਤੇ ਨੈਸ਼ਨਲ ਐਮਰਜੈਂਸੀ ਕ੍ਰਾਈਸਸ ਐਂਡ ਡਿਜਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਸੀ.ਈ.ਐੱਮ.ਏ.) ਦੋਵਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਕਿ ਟੂਰਿਸਟ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਲਈ ਖੁੱਲ੍ਹ ਗਈ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (ਡਲਬਯੂ.ਐੱਚ.ਓ.) ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹੋਈਆਂ ਹਨ। ਇਹ ਟੂਰਿਸਟ ਵੀਜ਼ਾ 30 ਜਾਂ 90 ਦਿਨਾਂ ਲਈ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦੀ ਚਿਤਾਵਨੀ, 31 ਅਗਸਤ ਤੋਂ ਬਾਅਦ US ਨੂੰ ਅਫ਼ਗਾਨਿਸਤਾਨ ’ਤੇ ਹਮਲੇ ਦਾ ਨਹੀਂ ਹੋਵੇਗਾ ਕੋਈ ਅਧਿਕਾਰ
ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਸਮਾਚਾਰ ਏਜੰਸੀ ਡਬਲਯੂ.ਏ.ਐੱਮ. ਨੇ ਕਿਹਾ, ‘ਯੂ.ਏ.ਈ. ਦਾ ਟੀਚਾ ਜਨਤਕ ਸਿਹਤ ਅਤੇ ਵੱਖ-ਵੱਖ ਮਹੱਤਵਪੂਰਨ ਖੇਤਰਾਂ ਵਿਚਾਲੇ ਸੰਤੁਲਨ ਬਣਾਉਣ ਦਾ ਹੈ। ਇਹ ਕਦਮ ਸਥਾਈ ਰਿਕਰਵੀ ਅਤੇ ਆਰਥਿਕ ਵਿਕਾਸ ਦੇ ਰਾਸ਼ਟਰੀ ਯਤਨਾਂ ਦੇ ਸਮਰਥਨ ਵਿਚ ਦੇਸ਼ ਦੀ ਰਣਨੀਤੀ ਹਿੱਸੇ ਵਜੋਂ ਚੁੱਕਿਆ ਹੈ।’ ਜੋ ਯਾਤਰੀ ਸੰਯੁਕਤ ਅਰਬ ਅਮੀਰਾਤ ਵਿਚ ਟੀਕਾਕਰਨ ਕੀਤੇ ਗਏ ਵਿਅਕਤੀਆਂ ਨੂੰ ਪ੍ਰਦਾਨ ਕੀਤੇ ਗਏ ਲਾਭਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਆਬੂ ਧਾਬੀ ਵਿਚ ਮਾਲ ਅਤੇ ਜਨਤਕ ਸਥਾਨਾਂ ’ਤੇ ਜਾਣਾ ਆਦਿ, ਉਹ ਆਈ.ਸੀ.ਏ. ਪਲੇਟਫਾਰਮ ਜਾਂ ਅਲ ਹੋਸਨ ਐਪਲੀਕੇਸ਼ਨ ਜ਼ਰੀਏ ਆਪਣਾ ਟੀਕਾਕਰਨ ਰਜਿਸਟਰਡ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਸਰਗਰਮ ਹੋਏ ਅੱਤਵਾਦੀ ਸਮੂਹ, ਹੱਕਾਨੀ ਨੈੱਟਵਰਕ ਭਾਰਤ ਲਈ ਖ਼ਤਰੇ ਦੀ ਘੰਟੀ
ਦੱਸ ਦੇਈਏ ਕਿ 3 ਜੂਨ ਤੱਕ ਡਲਬਯੂ.ਐੱਚ.ਓ. ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਵਿਚ ਐਸਟ੍ਰਾਜ਼ੇਨੇਕਾ,ਆਕਸਫੋਰਡ, ਕੋਵੀਸ਼ੀਲਡ, ਜਾਨਸਨ ਐਂਡ ਜਾਨਸਨ, ਮਾਡਰਨਾ, ਫਾਈਜ਼ਰ, ਬਾਇਓਐਨਟੈਕ, ਸਿਨੋਫਾਰਮ ਅਤੇ ਸਿਨੋਵਾਕ ਸ਼ਾਮਲ ਹਨ। ਡਬਲਯੂ.ਏ.ਐੱਮ. ਨੇ ਅੱਗੇ ਕਿਹਾ ਕਿ ਟੂਰਿਸਟ ਵੀਜ਼ਾ ’ਤੇ ਆਉਣ ਵਾਲੇ ਯਾਤਰੀਆਂ ਨੂੰ ਹਵਾਈਅੱਡੇ ’ਤੇ ਲਾਜ਼ਮੀ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੰਗਲਾਦੇਸ਼ ’ਚ ਤਾਲਿਬਾਨ ਦਾ ਕੋਈ ਵਜੂਦ ਨਹੀਂ : ਗ੍ਰਹਿ ਮੰਤਰੀ
NEXT STORY