ਕਾਬੁਲ (ਯੂ.ਐੱਨ.ਆਈ.)- ਤਾਲਿਬਾਨ ਨੇ ਐਤਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 31 ਅਗਸਤ ਤੱਕ ਅਫ਼ਗਾਨਿਸਤਾਨ ’ਚੋਂ ਆਪਣੇ ਨਾਗਰਿਕਾਂ ਦੀ ਨਿਕਾਸੀ ਦੀ ਪ੍ਰਕਿਰਿਆ ਪੂਰੀ ਕਰਨ ਪਿੱਛੋਂ ਅਮਰੀਕਾ ਨੂੰ ਇਥੇ ਹਮਲੇ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਨਾਂਗਰਹਾਰ ਸੂਬੇ ’ਚ ਆਈ. ਐੱਸ. ਆਈ. ਐੱਸ. (ਕੇ) ਦੇ 2 ਅੱਤਵਾਦੀਆਂ ’ਤੇ ਅਮਰੀਕੀ ਡ੍ਰੋਨ ਹਮਲੇ ਪਿੱਛੋਂ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 31 ਅਗਸਤ ਤੋਂ ਬਾਅਦ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਹਮਲਿਆਂ ਨੂੰ ਰੋਕੇਗੀ। ਤਾਲਿਬਾਨ ਦੇ ਮੁੱਖ ਬੁਲਾਰੇ ਜਬੀ ਉੱਲਾ ਨੇ ਅਮਰੀਕੀ ਹਮਲੇ ਦੀ ਤਿੱਖੀ ਨਿੰਦਾ ਕਰਨ ਹੋਏ ਕਿਹਾ ਕਿ ਇਹ ਯਕੀਨੀ ਤੌਰ ’ਤੇ ਅਫ਼ਗਾਨਿਸਤਾਨ ਦੀ ਧਰਤੀ ’ਤੇ ਹਮਲਾ ਹੈ। 31 ਅਗਸਤ ਦੀ ਅੱਧੀ ਰਾਤ ਤੋਂ ਬਾਅਦ ਅਮਰੀਕਾ ਅਫ਼ਗਾਨਿਸਤਾਨ ’ਤੇ ਕੋਈ ਹਮਲਾ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਸਰਗਰਮ ਹੋਏ ਅੱਤਵਾਦੀ ਸਮੂਹ, ਹੱਕਾਨੀ ਨੈੱਟਵਰਕ ਭਾਰਤ ਲਈ ਖ਼ਤਰੇ ਦੀ ਘੰਟੀ
ਦੱਸ ਦੇਈਏ ਕਿ ਆਈ. ਐੱਸ.-ਕੇ. ਦੀ ਸਥਾਪਨਾ ਜਨਵਰੀ 2015 ’ਚ ਇਰਾਕ ਤੇ ਸੀਰੀਆ ਵਿਚ ਆਈ. ਐੱਸ. ਦੀ ਤਾਕਤ ਦੇ ਸਿਖ਼ਰ ’ਤੇ ਕੀਤੀ ਗਈ ਸੀ। ਇਹ ਸੰਗਠਨ ਅਫ਼ਗਾਨੀ ਤੇ ਪਾਕਿਸਤਾਨੀ ਦੋਵਾਂ ਤਰ੍ਹਾਂ ਦੇ ਜਿਹਾਦੀਆਂ ਦੀ ਭਰਤੀ ਕਰਦਾ ਹੈ। ਆਈ. ਐੱਸ.-ਕੇ. ਤੇ ਪਾਕਿ ਦੇ ਸਮਰਥਨ ਵਾਲੇ ਹੱਕਾਨੀ ਨੈੱਟਵਰਕ ਦਰਮਿਆਨ ਮਜ਼ਬੂਤ ਰਿਸ਼ਤੇ ਹਨ, ਜੋ ਤਾਲਿਬਾਨ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਹੈ। ਹੁਣ ਕਾਬੁਲ ਵਿਚ ਸੁਰੱਖਿਆ ਦਾ ਮੁਖੀ ਖਲੀਲ ਹੱਕਾਨੀ ਹੈ। ਅਮਰੀਕਾ ਨੇ ਖਲੀਲ ਹੱਕਾਨੀ ਦੇ ਸਿਰ ’ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। 2019 ਤੇ 2021 ਦਰਮਿਆਨ ਹੋਏ ਕਈ ਵੱਡੇ ਹਮਲਿਆਂ ਵਿਚ ਉਸ ਦਾ ਹੱਥ ਸੀ।
ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ ਦੇ ਭਵਿੱਖ ’ਤੇ ਲਟਕ ਰਹੀ ਹੈ ਤਲਵਾਰ, ਸੱਤਾ ਨੂੰ ਲੈ ਕੇ ਕਈ ਧੜਿਆਂ ’ਚ ਵੰਡੇ ਤਾਲਿਬਾਨੀ
NEXT STORY