ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਚਾਂਸਲਰ ਰਿਸ਼ੀ ਸੁਨਕ ਨੇ ਐਲਾਨ ਕਰਦਿਆਂ ਕਿਹਾ ਕਿ ਐੱਨ. ਐੱਚ. ਐੱਸ. ਡਾਕਟਰ ਅਤੇ ਨਰਸਾਂ ਦੀ ਤਨਖ਼ਾਹ ਵਿਚ ਵਾਧਾ ਕੀਤਾ ਜਾਵੇਗਾ ਪਰ ਬਾਕੀ ਜਨਤਕ ਖੇਤਰ ਦੀਆਂ ਤਨਖ਼ਾਹਾਂ ਵਿਚ ਵਾਧਾ ਅਗਲੇ ਸਾਲ ਤੱਕ ਰੋਕਿਆ ਜਾਵੇਗਾ।
ਇਸ ਦੇ ਨਾਲ ਹੀ ਚਾਂਸਲਰ ਅਨੁਸਾਰ ਜਨਤਕ ਖੇਤਰ ਦੇ 2.1 ਮਿਲੀਅਨ ਕਾਮੇ ਜੋ 24,000 ਪੌਂਡ ਦੀ ਦਰਮਿਆਨੀ ਤਨਖਾਹ ਕਮਾਉਂਦੇ ਹਨ, ਨੂੰ ਅਗਲੇ ਸਾਲ ਤਨਖ਼ਾਹ ਵਿੱਚ ਘੱਟੋ ਘੱਟ 250 ਪੌਂਡ ਵਾਧੇ ਦੀ ਗਾਰੰਟੀ ਦਿੱਤੀ ਜਾਵੇਗੀ ਜਦਕਿ ਪਬਲਿਕ ਸੈਕਟਰ ਦੇ ‘ਬਹੁਗਿਣਤੀ’ ਕਾਮੇ ਅਗਲੇ ਸਾਲ ਆਪਣੀ ਤਨਖ਼ਾਹ ਵਿਚ ਵਾਧਾ ਵੇਖਣਗੇ।
ਤਨਖ਼ਾਹਾਂ ਵਿਚ ਵਾਧੇ ਲਈ ਇੰਤਜ਼ਾਰ ਕਰਨ ਵਾਲਿਆਂ ਵਿਚ ਅੱਗ ਬੁਝਾਊ ਕਾਮੇ, ਅਧਿਆਪਕ, ਹਥਿਆਰਬੰਦ ਸੈਨਾ, ਪੁਲਸ, ਸਿਵਲ, ਕੌਂਸਲ ਅਤੇ ਸਰਕਾਰੀ ਏਜੰਸੀਆਂ ਦੇ ਕਰਮਚਾਰੀ ਆਦਿ ਸ਼ਾਮਿਲ ਹਨ। ਇਨ੍ਹਾਂ ਕਾਮਿਆਂ ਦੀ ਤਨਖ਼ਾਹ ਦੇ ਸੰਬੰਧ ਵਿਚ ਜੀ. ਐੱਮ. ਬੀ. ਯੂਨੀਅਨ ਦੀ ਰਾਸ਼ਟਰੀ ਅਧਿਕਾਰੀ, ਰੇਹਾਨਾ ਆਜ਼ਮ ਅਨੁਸਾਰ ਪਬਲਿਕ ਸੈਕਟਰ ਦੀ ਤਨਖ਼ਾਹ ਵਾਧੇ 'ਚ ਦੇਰੀ ਨੂੰ ਮਹਾਮਾਰੀ ਦੌਰਾਨ ਸੈਂਕੜੇ ਕਾਮਿਆਂ ਦਾ ਭਵਿੱਖ ਪ੍ਰਭਾਵਤ ਕਰੇਗੀ।
ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੂਕੇ ਲਵੇਗਾ ਲੱਗਭਗ 4 ਬਿਲੀਅਨ ਪੌਂਡ ਦਾ ਕਰਜ਼
NEXT STORY