ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਕੇਸਾਂ ਦੇ ਮਾਮਲੇ ਵਿੱਚ ਯੂਕੇ ਹਾਈ ਅਲਰਟ 'ਤੇ ਹੈ। ਹੁਣ ਵਾਇਰਸ ਦੇ ਪ੍ਰਕੋਪ ਨੇ ਇੱਕ ਹਸਪਤਾਲ ਦੇ ਲਗਭਗ 600 ਸਟਾਫ ਮੈਂਬਰਾਂ ਨੂੰ ਹਸਪਤਾਲ ਦੇ ਟਰੱਸਟ ਵਿੱਚ ਕੰਮ ਤੋਂ ਛੁੱਟੀ ਲੈਣ ਲਈ ਮਜ਼ਬੂਰ ਕੀਤਾ ਹੈ। ਨੌਰਥ ਮਿਡਲੈਂਡਜ਼ ਟਰੱਸਟ ਦੇ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਇਸ ਦੇ 583 ਐਨ.ਐਚ.ਐਸ. ਕਾਮਿਆਂ ਵਿੱਚ ਵਾਇਰਸ ਫੈਲਣ ਤੋਂ ਬਾਅਦ ਉਹ ਛੁੱਟੀ 'ਤੇ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਮੈਟਰੋ 'ਚ ਬੱਚੇ ਨੇ ਕੀਤਾ ਕੁਝ ਅਜਿਹਾ ਕਿ ਟਵਿੱਟਰ 'ਤੇ ਛਿੜੀ ਬਹਿਸ
ਹਸਪਤਾਲ ਦੇ ਇੱਕ ਬੁਲਾਰੇ ਮੁਤਾਬਕ, ਉਨ੍ਹਾਂ ਸਾਰਿਆਂ ਦਾ ਸਕਾਰਾਤਮਕ ਟੈਸਟ ਨਹੀਂ ਕੀਤਾ ਗਿਆ ਸੀ ਪਰ ਉਹ ਵਾਇਰਸ ਦੀ ਲਾਗ ਦੇ ਸੰਬੰਧ ਵਿਚ ਕੰਮ ਨਹੀਂ ਕਰ ਰਹੇ ਹਨ ਜਦਕਿ ਟਰੱਸਟ ਦੇ 11,500 ਕਰਮਚਾਰੀਆਂ ਵਿੱਚੋਂ 987 ਬੀਮਾਰ ਹਨ। ਜਿਹਨਾਂ ਵਿੱਚੋਂ 583 ਜਾਂ ਤਾਂ ਕੋਵਿਡ-19 ਤੋਂ ਪ੍ਰਭਾਵਿਤ ਸਨ ਜਾਂ ਉਨ੍ਹਾਂ ਨੂੰ ਇਕਾਂਤਵਾਸ ਦੀ ਜ਼ਰੂਰਤ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵਾਇਰਸ ਦੇ ਲੱਛਣ ਮਹਿਸੂਸ ਕਰ ਰਹੇ ਸਨ।
ਪਾਕਿ : ਮੈਟਰੋ 'ਚ ਬੱਚੇ ਨੇ ਕੀਤਾ ਕੁਝ ਅਜਿਹਾ ਕਿ ਟਵਿੱਟਰ 'ਤੇ ਛਿੜੀ ਬਹਿਸ
NEXT STORY