ਲੰਡਨ (ਏ.ਐਫ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਬ੍ਰਿਟੇਨ ਨੂੰ ਯੂਰਪੀ ਸੰਘ ਦੇ ਨਾਲ ਬਿਨਾਂ ਕਿਸੇ ਸਮਝੌਤੇ ਦੇ ਬ੍ਰੈਗਜ਼ਿਟ 'ਤੇ ਅੱਗੇ ਵਧਣਾ ਚਾਹੀਦੈ ਅਤੇ 39 ਅਰਬ ਪਾਉਂਡ ਦਾ ਭੁਗਤਾਨ ਕਰਨ ਤੋਂ ਨਾਂਹ ਕਰ ਦੇਣੀ ਚਾਹੀਦੀ ਹੈ ਜਿਸ 'ਤੇ ਸਹਿਮਤੀ ਬਣੀ ਸੀ। ਟਰੰਪ ਨੇ ਇਹ ਗੱਲ ਬ੍ਰਿਟੇਨ ਦੀ ਆਪਣੀ ਯਾਤਰਾ ਤੋਂ ਪਹਿਲਾਂ ਸੰਡੇ ਟਾਈਮਜ਼ ਨਿਊਜ਼ ਪੇਪਰ ਵਿਚ ਕਹੀ। ਅਮਰੀਕੀ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਦਿ ਸਨ ਨਿਊਜ਼ ਪੇਪਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਾਬਕਾ ਵਿਦੇਸ਼ ਸਕੱਤਰ ਬੋਰਿਸ ਜਾਨਸਨ ਥੈਰੇਸਾ ਮੇ ਤੋਂ ਬਾਅਦ ਅਹੁਦਾ ਸੰਭਾਲਣ ਤੋਂ ਬਾਅਦ ਇਕ ਸ਼ਾਨਦਾਰ ਪ੍ਰਧਾਨ ਮੰਤਰੀ ਹੋਣਗੇ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ 7 ਜੂਨ ਨੂੰ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਹੈ। ਟਰੰਪ ਸੋਮਵਾਰ ਤੋਂ ਬ੍ਰਿਟੇਨ ਦੀ ਤਿੰਨ ਦਿਨਾਂ ਰਾਜਕੀ ਯਾਤਰਾ 'ਤੇ ਜਾ ਰਹੇ ਹਨ। ਟਰੰਪ ਆਪਣੀ ਇਸ ਯਾਤਰਾ ਦੌਰਾਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਨਾਲ ਮੁਲਾਕਾਤ ਕਰਨਗੇ ਅਤੇ ਮੇਅ ਨਾਲ ਵਾਰਤਾ ਕਰਨਗੇ। ਉਨ੍ਹਾਂ ਨੇ ਦਿ ਸੰਡੇ ਟਾਈਮਜ਼ ਦੇ ਨਾਲ ਇੰਟਰਵਿਊ ਵਿਚ ਬ੍ਰਿਟੇਨ ਦੀ ਸਰਕਾਰ ਨੂੰ ਕਿਹਾ ਸੀ ਕਿ ਉਹ ਬ੍ਰੈਗਜ਼ਿਟ ਨੂੰ ਲੈ ਕੇ ਸਮਝੌਤੇ 'ਤੇ ਅੱਗੇ ਵਧਣ ਦੇ ਮਾਮਲੇ ਵਿਚ ਆਪਣੇ ਨਿਯਮਾਂ ਦਾ ਪਾਲਨ ਕਰੇ।
South China Sea ਮੁੱਦੇ 'ਤੇ ਚੀਨ ਦੀ ਅਮਰੀਕਾ ਨੂੰ ਜੰਗ ਦੀ ਧਮਕੀ
NEXT STORY