ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸੰਪਰਕ ਰਹਿਤ (ਕਾਂਟੈਕਟਲੈੱਸ) ਕਾਰਡ ਦੁਆਰਾ ਭੁਗਤਾਨ ਦੀ ਸੀਮਾ ਨੂੰ ਵਧਾ ਕੇ 100 ਪੌਂਡ ਤੱਕ ਕੀਤਾ ਜਾਵੇਗਾ। ਇਸ ਭੁਗਤਾਨ ਬਾਰੇ ਨਿਯਮ ਬੁੱਧਵਾਰ ਦੇ ਬਜਟ ਵਿੱਚ ਨਿਰਧਾਰਤ ਕੀਤੇ ਗਏ ਹਨ, ਜਿਸਦੇ ਤਹਿਤ ਸਿੰਗਲ ਸੰਪਰਕ ਰਹਿਤ ਅਦਾਇਗੀ ਦੀ ਸੀਮਾ 45 ਪੌਂਡ ਤੋਂ ਵਧ ਕੇ 100 ਹੋ ਜਾਵੇਗੀ।
ਬੁੱਧਵਾਰ ਤੋਂ ਕਾਨੂੰਨੀ ਤੌਰ 'ਤੇ ਲਾਗੂ ਹੋਣ ਦੇ ਬਾਵਜੂਦ, ਇਹ ਵਾਧਾ ਫਿਲਹਾਲ ਤੁਰੰਤ ਨਹੀਂ ਹੋਵੇਗਾ ਕਿਉਂਕਿ ਫਰਮਾਂ ਨੂੰ ਇਸ ਸੰਬੰਧੀ ਸਿਸਟਮ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੋਵਗੀ। ਜਦਕਿ ਬੈਂਕਿੰਗ ਉਦਯੋਗ ਇਸ ਸਾਲ ਦੇ ਅੰਤ ਵਿੱਚ ਨਵੀਂ ਇਹ 100 ਪੌਂਡ ਦੀ ਸੀਮਾ ਲਾਗੂ ਕਰੇਗਾ। ਸਰਕਾਰ ਅਨੁਸਾਰ ਇਹ ਵਾਧਾ ਯੂਕੇ ਦੇ ਯੂਰਪੀਅਨ ਯੂਨੀਅਨ ਤੋਂ ਬਾਹਰ ਹੋਣ ਨਾਲ ਸੰਭਵ ਹੋਇਆ ਹੈ, ਜਿਸ ਦਾ ਅਰਥ ਹੈ ਕਿ ਹੁਣ ਸੰਪਰਕ ਰਹਿਤ ਭੁਗਤਾਨ ਦੀ ਵੱਧ ਤੋਂ ਵੱਧ ਸੀਮਾ ਉੱਤੇ ਯੂਰਪੀ ਸੰਘ ਦੇ ਨਿਯਮਾਂ ਦੀ ਪਾਲਣਾ ਨਹੀਂ ਹੋਵੇਗੀ, ਜੋ ਕਿ ਇਸ ਸਮੇਂ 45 ਪੌਂਡ ਨਿਰਧਾਰਤ ਹੈ।
ਪੜ੍ਹੋ ਇਹ ਅਹਿਮ ਖਬਰ- ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਝਟਕਾ, ਰਾਕੇਟ ਦੀ ਸਫਲ ਲੈਂਡਿੰਗ ਮਗਰੋਂ ਹੋਇਆ ਧਮਾਕਾ (ਵੀਡੀਓ)
ਇਸ ਤਰ੍ਹਾਂ ਦੇ ਸੰਪਰਕ ਰਹਿਤ ਕਾਰਡਾਂ ਦੀ ਭੁਗਤਾਨ ਸੀਮਾ 2007 ਵਿੱਚ 10 ਪੌਂਡ ਸੀ ਅਤੇ ਇਸ ਨੂੰ 2010 ਵਿੱਚ 15 ਪੌਂਡ, 2012 ਵਿੱਚ 20 ਪੌਂਡ ਅਤੇ 2015 ਵਿੱਚ 30 ਪੌਂਡ ਕਰ ਦਿੱਤਾ ਗਿਆ ਸੀ। ਇਸ ਦੇ ਇਲਾਵਾ ਇਹ ਸੀਮਾ ਪਿਛਲੇ ਅਪ੍ਰੈਲ ਦੇ ਸ਼ੁਰੂ ਵਿੱਚ 45 ਪੌਂਡ ਕੀਤੀ ਗਈ ਸੀ। ਸਰਕਾਰ ਅਨੁਸਾਰ ਸਾਲ 2019 ਵਿੱਚ ਯੂਕੇ ਦੇ 10 ਵਿੱਚੋਂ ਅੱਠ ਬਾਲਗ਼ਾਂ ਨੇ ਸੰਪਰਕ ਰਹਿਤ ਕਾਰਡ ਭੁਗਤਾਨ ਦੀ ਵਰਤੋਂ ਕੀਤੀ ਹੈ ਅਤੇ ਸੰਪਰਕ ਰਹਿਤ ਸੀਮਾਵਾਂ ਵਿੱਚ ਵਾਧਾ ਹੋਣ ਦਾ ਮਤਲਬ ਲੱਖਾਂ ਭੁਗਤਾਨਾਂ ਦੀ ਪ੍ਰਕਿਰਿਆ ਨੂੰ ਹੁਣ ਅਸਾਨ ਬਣਾਇਆ ਜਾਵੇਗਾ।
ਨੋਟ- ਯੂਕੇ ਵਿਚ ਕਾਰਡ ਭੁਗਤਾਨ ਦੀ ਸੀਮਾ ਵਧਾਉਣ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
12ਵੀਂ ਮੰਜ਼ਿਲ ਤੋਂ ਡਿੱਗੀ 2 ਸਾਲਾ ਮਾਸੂਮ ਬੱਚੀ, ਫ਼ਰਿਸ਼ਤਾ ਬਣ ਬਹੁੜਿਆ ਡਿਲਿਵਰੀ ਬੁਆਏ (ਵੀਡੀਓ)
NEXT STORY