ਗਲਾਸਗੋ/ਲੰਡਨ(ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਤੋਂ ਬਚਾਅ ਕਰਨ ਲਈ ਜਾਰੀ ਕੀਤੀਆਂ ਹੋਈਆ ਪਾਬੰਦੀਆਂ ਵਿੱਚ ਸਰਕਾਰ ਵੱਲੋਂ ਕ੍ਰਿਸਮਸ ਦੇ ਦਿਨਾਂ ਵਿੱਚ ਕੁੱਝ ਢਿੱਲ ਦਿੱਤੀ ਜਾਵੇਗੀ। ਕ੍ਰਿਸਮਸ ਦੇ ਦੌਰਾਨ ਪੰਜ ਦਿਨਾਂ ਲਈ ਘਰਾਂ ਦੇ ਵਿੱਚ ਸੀਮਤ ਮੁਲਾਕਾਤ ਦੀ ਇਜਾਜ਼ਤ ਦੇਣ ਲਈ ਇੱਕ ਸਮਝੋਤੇ 'ਤੇ ਸਹਿਮਤੀ ਬਣ ਗਈ ਹੈ। ਇਸ ਸੰਬੰਧੀ ਬ੍ਰਿਟੇਨ ਦੀ ਸਰਕਾਰ, ਸਕਾਟਿਸ਼, ਵੈਲਸ਼ ਅਤੇ ਉੱਤਰੀ ਆਇਰਲੈਂਡ ਦੇ ਨੇਤਾਵਾਂ ਨੇ ਇੱਕ ਸਾਂਝੇ ਢੰਗ ਨਾਲ ਸਹਿਮਤੀ ਦਿੱਤੀ ਹੈ।
ਇਸ ਯੋਜਨਾ ਦੇ ਅਧੀਨ ਦਸੰਬਰ ਮਹੀਨੇ ਦੇ ਪੰਜ ਦਿਨਾਂ ਵਿੱਚ ਤਿੰਨ ਘਰਾਂ ਦੇ ਵਸਨੀਕਾਂ ਨੂੰ ਘਰ ਦੇ ਅੰਦਰ ਮਿਲਣ ਦੀ ਇਜਾਜ਼ਤ ਹੋਵੇਗੀ। ਸਕਾਟਿਸ਼ ਸਰਕਾਰ ਦੇ ਮੁਤਾਬਕ, ਪਰਿਵਾਰ 23 ਅਤੇ 27 ਦਸੰਬਰ ਦੇ ਦੌਰਾਨ ਸਥਾਨਕ ਖੇਤਰਾਂ ਅਤੇ ਚਾਰ ਰਾਸ਼ਟਰਾਂ ਦੇ ਵਿਚਕਾਰ ਸਿਰਫ ਘਰੇਲੂ ਗਤੀਵਿਧੀਆਂ ਲਈ ਯਾਤਰਾ ਕਰ ਸਕਣਗੇ ਪਰ ਇਸ ਦੌਰਾਨ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਇਸ ਛੋਟ ਦੇ ਤਹਿਤ ਆਵਾਜਾਈ ਇੱਕ ਬਬਲ ਗਰੁੱਪ 'ਤੇ ਆਧਾਰਿਤ ਹੋਵੇਗੀ, ਜਿਸਦੇ ਅਧੀਨ ਇੱਕ ਪਰਿਵਾਰ ਦੇ ਮੈਂਬਰ ਆਪਣਾ ਇੱਕ ਛੋਟਾ ਗਰੁੱਪ ਬਣਾ ਸਕਦੇ ਹਨ ਜਦਕਿ ਤਿੰਨ ਪਰਿਵਾਰ ਇਕੱਠੇ ਹੋ ਕੇ ਇੱਕ ਬਬਲ ਗਰੁੱਪ ਵਿੱਚ 23 ਅਤੇ 27 ਦਸੰਬਰ ਦੇ ਵਿਚਕਾਰ ਮਿਲ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਮਾਹਵਾਰੀ ਉਤਪਾਦ ਮੁਫ਼ਤ ਵੰਡਣ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼
ਇਸਦੇ ਇਲਾਵਾ ਤਿੰਨ ਪਰਿਵਾਰਾਂ ਦਾ ਇਹ ਸਮੂਹ ਕਿਸੇ ਹੋਰ ਨਾਲ ਗਤੀਵਿਧੀ ਨਹੀਂ ਕਰ ਸਕੇਗਾ। ਸਰਕਾਰ ਦੁਆਰਾ ਕ੍ਰਿਸਮਸ ਮੌਕੇ ਇਹ ਢਿੱਲ ਦੇਣ ਦੇ ਨਾਲ ਦੇਸ਼ ਵਾਸੀਆਂ ਨੂੰ ਅਪੀਲ ਵੀ ਹੈ ਕਿ ਉਹ ਇਹਨਾਂ ਨਿਯਮਾਂ ਦੀ ਉਲੰਘਣਾ ਨਾ ਕਰਦੇ ਹੋਏ ਸਾਵਧਾਨੀਆਂ ਦੀ ਪਾਲਣਾ ਵੀ ਕਰਨ ਜਿਸ ਨਾਲ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਨਿਊਜੀਲੈਂਡ 'ਚ ਭਾਰਤੀ ਮੂਲ ਦੇ ਸਾਂਸਦ ਨੇ ਸੰਸਕ੍ਰਿਤ 'ਚ ਸਹੁੰ ਚੁੱਕ ਕੇ ਰਚਿਆ ਇਤਿਹਾਸ (ਵੀਡੀਓ)
ਦੁੱਖ ਭਰੀ ਖ਼ਬਰ: ਕੋਰੋਨਾ ਨੇ ਇਕ ਹੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਕੀਤੀਆਂ ਖ਼ਤਮ
NEXT STORY