ਲੰਡਨ (ਭਾਸ਼ਾ) : ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਭਾਰਤੀ ਸਟਰੇਨ ਨਾਲ ਜੁੜੇ 55 ਹੋਰ ਮਾਮਲੇ ਸਾਹਮਣੇ ਆਉਣ ਦੇ ਬਾਅਦ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਸ਼ੁੱਕਰਵਾਰ ਤੋਂ ‘ਰੈੱਡ ਲਿਸਟ’ ਕੋਵਿਡ-19 ਯਾਤਰਾ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਭਾਰਤ ਤੋਂ ਲੋਕਾਂ ਦੇ ਬ੍ਰਿਟੇਨ ਆਉਣ ’ਤੇ ਪਾਬੰਦੀ ਹੈ ਅਤੇ ਨਵੀਂ ਦਿੱਲੀ ਤੋਂ ਆਪਣੇ ਦੇਸ਼ ਪਰਤ ਰਹੇ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਲਈ ਹੋਟਲ ਵਿਚ 10 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ
ਪਾਬੰਦੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਬ੍ਰਿਟੇਨ ਦੇ ਸਿਹਤ ਵਿਭਾਗ ਦੀ ਇਕਾਈ ‘ਪਬਲਿਕ ਹੈਲਥ ਇੰਗਲੈਂਡ’ ਨੇ ਦੇਸ਼ ਵਿਚ ਵਾਇਰਸ ਦੇ ਤਥਾਕਥਿਤ ਦੋਹਰੇ ਪਰਿਵਰਤਨ ਵਾਲੇ ਭਾਰਤੀ ਸਟਰੇਨ ‘ਬੀ.1.617’ ਨਾਲ ਜੁੜੇ ਇੰਫੈਕਸ਼ਨ ਦੇ 55 ਹੋਰ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਵਾਇਰਸ ਦੇ ਇਸ ਸਟਰੇਨ ਨਾਲ ਜੁੜੇ ਮਾਮਲਿਆਂ ਦੀ ਕੁੱਲ ਸੰਖਿਆ ਬ੍ਰਿਟੇਨ ਵਿਚ 132 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ
ਬ੍ਰਿਟੇਨ ਵਿਚ ਵਾਇਰਸ ਦੇ ਇਸ ਸਟਰੇਨ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਰੱਖਿਆ ਗਿਆ ਹੈ। ‘ਰੈਡ ਲਿਸਟ’ ਪਾਬੰਦੀਆਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬ੍ਰਿਟੇਨ ਲਈ ਭਾਰਤ ਤੋਂ ਆਖ਼ਰੀ ਉਡਾਣ ਵੀਰਵਾਰ ਦੀ ਸ਼ਾਮ ਲੰਡਨ ਸਥਿਤ ਹੀਥਰੋ ਹਵਾਈਅੱਡੇ ’ਤੇ ਉਤਰੀ ਜੋ ਨਵੀਂ ਦਿੱਲੀ ਤੋਂ ਗਈ ਸੀ। ਬ੍ਰਿਟੇਨ ਨੇ ‘ਰੈੱਡ ਲਿਸਟ’ ਸ਼੍ਰੇਣੀ ਦੀਆਂ ਯਾਤਰਾ ਪਾਬੰਦੀਆਂ ਵਿਚ 40 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਵੇਂ ਸਟਰੇਨ ਦੇ ਪ੍ਰਸਾਰ ਦੇ ਲਿਹਾਜ ਨਾਲ ਜ਼ਿਆਦਾ ਜੋਖ਼ਮ ਵਾਲਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਰਾਸ਼ਟਰਪਤੀ ਬੋਲੇ-'ਧਾਰਾ-370 ਦੀ ਵਾਪਸੀ ਬਿਨਾਂ ਭਾਰਤ ਨਾਲ ਸੰਬੰਧ ਨਹੀਂ ਹੋ ਸਕਦੇ ਸਧਾਰਨ'
NEXT STORY