ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਜ਼ਿਆਦਾਤਰ ਹਿੱਸੇ ਇਹਨੀ ਦਿਨੀਂ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਆਮ ਜਨ ਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਹੈ। ਇਸ ਬਰਫੀਲੇ ਮੌਸਮ ਦਾ ਅਸਰ ਕੋਰੋਨਾ ਵਾਇਰਸ ਟੀਕਾਕਰਨ ਅਤੇ ਸਿਹਤ ਸਹੂਲਤਾਂ 'ਤੇ ਵੀ ਪੈ ਰਿਹਾ ਹੈ। ਇਸ ਮੌਸਮ ਦੇ ਚਲਦਿਆਂ ਯਾਰਕਸ਼ਾਇਰ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਅਤੇ ਮਰੀਜ਼ਾਂ ਵਿੱਚ ਹੋ ਰਹੇ ਵਾਧੇ ਕਾਰਨ ਖੇਤਰ ਦੀਆਂ ਸਿਹਤ ਸਹੂਲਤਾਂ ਖਾਸ ਕਰਕੇ ਐਂਬੂਲੈਂਸ ਸੇਵਾਵਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਲਈ ਸਿਹਤ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਸਿਰਫ ਗੰਭੀਰ ਸਥਿਤੀ ਵਿੱਚ ਹੀ ਐਂਬੂਲੈਂਸ ਨੂੰ ਫੋਨ ਕਰਨ ਲਈ ਕਿਹਾ ਹੈ।
ਇਸ ਸੰਬੰਧੀ ਯਾਰਕਸ਼ਾਇਰ ਐਂਬੂਲੈਂਸ ਸਰਵਿਸ ਨੇ ਅਨੁਸਾਰ ਇਹ ਫ਼ੈਸਲਾ ਮੌਸਮ ਦੇ ਵਿਗੜ ਰਹੇ ਹਾਲਾਤ ਅਤੇ 999 ਕਾਲਾਂ 'ਚ ਹੋਏ ਵਾਧੇ ਦੇ ਕਾਰਨ ਲਿਆ ਗਿਆ ਹੈ। ਐਂਬੂਲੈਂਸ ਟਰੱਸਟ ਦੇ ਕਮਾਂਡਰ ਮਾਰਕ ਮਿਲਿਨਜ਼ ਅਨੁਸਾਰ ਪੱਛਮੀ, ਦੱਖਣੀ ਅਤੇ ਉੱਤਰੀ ਯਾਰਕਸ਼ਾਇਰ ਵਿੱਚ ਬਹੁਤ ਬਰਫ਼ਬਾਰੀ ਹੋਣ ਕਾਰਨ, ਡ੍ਰਾਇਵਿੰਗ ਦੀ ਸਥਿਤੀ ਬਹੁਤ ਔਖੀ ਹੈ, ਜਿਸ ਦਾ ਇਸ ਸੇਵਾ ਦੇ ਕੰਮਕਾਜਾਂ ‘ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਟਰੂਡੋ, ਮੈਕਰੋਨ ਨੇ ਹਾਂਗਕਾਂਗ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਜ਼ਾਹਰ ਕੀਤੀ ਚਿੰਤਾ
ਇਸ ਭਾਰੀ ਬਰਫ਼ਬਾਰੀ ਨੇ ਟੀਕਾਕਰਨ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸਦੇ ਤਹਿਤ ਬਰਨਲੀ ਵਿੱਚ ਇੱਕ ਟੀਕਾਕਰਨ ਕੇਂਦਰ ਬੰਦ ਕਰਨ ਦੇ ਨਾਲ ਮਰੀਜ਼ਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਦਕਿ ਕਿਰਕਲੀਜ਼ ਅਤੇ ਬ੍ਰੈਡਫੋਰਡ ਵਿੱਚ ਵੀ ਕੋਵਿਡ ਟੈਸਟਿੰਗ ਸੈਂਟਰਾਂ ਨੂੰ ਬੰਦ ਕੀਤਾ ਗਿਆ ਹੈ।ਖੇਤਰ ਵਿੱਚ ਹੋਈ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਪੱਛਮੀ ਯਾਰਕਸ਼ਾਇਰ ਦੀ ਰੋਡ ਪੋਲਿਸ ਯੂਨਿਟ ਕਈ ਹਾਦਸਿਆਂ ਨਾਲ ਨਜਿੱਠ ਰਹੀ ਹੈ ਜਦੋਂ ਕਿ ਨੌਰਥ ਯਾਰਕਸ਼ਾਇਰ ਫੋਰਸ ਅਨੁਸਾਰ ਬਰਫ਼ਬਾਰੀ ਕਾਰਨ ਸੜਕਾਂ 'ਤੇ ਕਈ ਵਾਹਨ ਬਰਫ ਵਿੱਚ ਫਸੇ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਟਰੂਡੋ, ਮੈਕਰੋਨ ਨੇ ਹਾਂਗਕਾਂਗ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਜ਼ਾਹਰ ਕੀਤੀ ਚਿੰਤਾ
NEXT STORY