ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਚੈਨਲ ਨੂੰ ਪਾਰ ਕਰਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਜੁਰਮਾਨੇ ਵਧਾਉਣ ਦੀ ਯੋਜਨਾ ਤਹਿਤ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਯੂਕੇ ਵਿੱਚ ਮੌਜੂਦਾ ਸਮੇਂ ਤਸਕਰੀ ਕਰਨ ਵਾਲੇ ਲੋਕਾਂ ਲਈ ਸਭ ਤੋਂ ਵੱਧ ਸਜ਼ਾ 14 ਸਾਲ ਦੀ ਕੈਦ ਹੈ ਅਤੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਨੁਸਾਰ ਇਸ ਸੰਬੰਧੀ ਸਿਰਫ ਤਿੰਨ ਸਾਲ ਦੀ ਸਜ਼ਾ ਹੀ ਮਿਲਦੀ ਹੈ, ਜਿਸ ਕਾਰਨ ਉਹ ਜੇਲ੍ਹ ਦੀ ਮਿਆਦ ਵਧਾਉਣੀ ਚਾਹੁੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਖਿੜੇ 6 ਕਰੋੜ ਫੁੱਲ, ਨਿਹਾਰਨ ਲਈ ਹੈਲੀਕਾਪਟਰ 'ਚ ਘੁੰਮਦੇ ਹਨ ਮਾਲੀ
ਗ੍ਰਹਿ ਦਫਤਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਮੰਤਰੀਆਂ ਦੁਆਰਾ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵੇਰਵੇ ਦਿੱਤੇ ਜਾਣਗੇ। ਇਸ ਗੈਰ ਕਾਨੂੰਨੀ ਤਸਕਰੀ ਸੰਬੰਧੀ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਕਈ ਅਪਰਾਧਿਕ ਗਿਰੋਹ ਆਪਣੇ ਫਾਇਦੇ ਲਈ ਜਾਨਾਂ ਨੂੰ ਖ਼ਤਰੇ ਵਿਚ ਪਾਉਂਦੇ ਰਹਿੰਦੇ ਹਨ ਅਤੇ ਗ੍ਰਹਿ ਵਿਭਾਗ ਲੋਕਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਹਰ ਵਿਕਲਪ 'ਤੇ ਵਿਚਾਰ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੇ ਦਿਨ ਚਾਰ ਛੋਟੀਆਂ ਕਿਸ਼ਤੀਆਂ ਵਿੱਚ 87 ਲੋਕ ਖਤਰਨਾਕ ਯਾਤਰਾ ਕਰਨ ਤੋਂ ਬਾਅਦ ਡੋਵਰ ਪਹੁੰਚੇ ਹਨ, ਜਿਹਨਾਂ ਦਾ ਕੋਰੋਨਾ ਟੈਸਟ ਕਰਨ 'ਤੇ ਇੱਕ ਪ੍ਰਵਾਸੀ ਦਾ ਸਕਾਰਾਤਮਕ ਨਤੀਜਾ ਮਿਲਿਆ ਹੈ। ਇਸ ਸਾਲ 531 ਲੋਕਾਂ ਨੇ ਇਸ ਚੈਨਲ ਨੂੰ ਪਾਰ ਕੀਤਾ ਹੈ, ਜੋ 2020 ਵਿੱਚ ਇਸੇ ਸਮੇਂ ਦੀ ਮਿਆਦ ਨਾਲੋਂ 40% ਵੱਧ ਹੈ, ਜਦਕਿ ਪਿਛਲੇ ਸਾਲ ਵਿੱਚ 8,417 ਲੋਕ ਚੈਨਲ ਪਾਰ ਕਰਕੇ ਬਰਤਾਨੀਆ ਪਹੁੰਚੇ ਸਨ।
ਸਕਾਟਲੈਂਡ 'ਚ ਕੋਰੋਨਾ ਵਾਇਰਸ ਦੇ 'ਬ੍ਰਾਜ਼ੀਲ ਰੂਪ' ਦੇ ਤਿੰਨ ਕੇਸ ਆਏ ਸਾਹਮਣੇ
NEXT STORY