ਲੰਡਨ (ਬਿਊਰੋ): ਬ੍ਰਿਟੇਨ ਵਿਚ ਇਕ ਪਾਲਤੂ ਬਿੱਲੀ ਵਿਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਕ੍ਰਿਸਟੀਨ ਮਿਡਿਲਮਿਸ ਦੇ ਮੁਤਾਬਕ, ਬ੍ਰਿਟੇਨ ਨੇ ਇਕ ਜਾਨਵਰ ਵਿਚ ਕੋਵਿਡ-19 ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਇਕ ਪਾਲਤੂ ਬਿੱਲੀ ਵਿਚ ਇਹ ਇਨਫੈਕਸ਼ਨ ਪਾਇਆ ਗਿਆ ਹੈ। 22 ਜੁਲਾਈ ਨੂੰ ਵਾਇਬ੍ਰਿਜ ਵਿਚ ਐਨੀਮਲ ਐਂਡ ਪਲਾਂਟ ਹੈਲਥ ਏਜੰਸੀ (APHA) ਪ੍ਰਯੋਗਸ਼ਾਲਾ ਵਿਚ ਪਰੀਖਣ ਦੇ ਬਾਅਦ ਇਹ ਪੁਸ਼ਟੀ ਕੀਤੀ ਗਈ।
ਮਾਲਕ ਤੋਂ ਬਿੱਲੀ ਦੇ ਸੰਕਰਮ੍ਰਿਤ ਹੋਣ ਦੇ ਸਬੂਤ
ਮਿਡਿਲਮਿਸ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਬਿੱਲੀ ਆਪਣੇ ਮਾਲਕ ਜਾਂ ਹੋਰ ਜਾਨਵਰਾਂ ਤੋਂ ਸੰਕਰਮ੍ਰਿਤ ਹੋਈ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਇਸ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਅਤੇ ਪਾਲਤੂ ਮਾਲਕਾਂ ਦਾ ਮਾਰਗ ਦਰਸ਼ਨ ਵੀ ਕਰਦੇ ਰਹਾਂਗੇ। ਵਾਤਾਵਰਨ, ਖਾਧ ਅਤੇ ਪੇਂਡੂ ਵਿਭਾਗ ਦੇ ਇਕ ਬਿਆਨ ਦੇ ਮੁਤਾਬਕ, ਸਾਰੇ ਉਪਲਬਧ ਸਬੂਤਾਂ ਤੋਂ ਇਹੀ ਪਤਾ ਚੱਲਦਾ ਹੈ ਕਿ ਬਿੱਲੀ ਨੇ ਆਪਣੇ ਮਾਲਕਾ ਤੋਂ ਕੋਰੋਨਾਵਾਇਰਸ ਦਾ ਇਨਫੈਕਸ਼ਨ ਲਿਆ ਹੈ ਕਿਉਂਕਿ ਬਿੱਲੀ ਦੇ ਮਾਲਕ ਦਾ ਪਹਿਲਾਂ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਦਾ ਸਭ ਤੋਂ ਵੱਡਾ ਟ੍ਰਾਇਲ ਸ਼ੁਰੂ, 30,000 ਲੋਕਾਂ 'ਤੇ ਟੈਸਟ
ਬਿੱਲੀ ਅਤੇ ਮਾਲਕ ਨੇ ਕੀਤੀ ਰਿਕਵਰੀ
ਮਿਡਿਲਮਿਸ ਨੇ ਦੱਸਿਆ ਕਿ ਬਿੱਲੀ ਅਤੇ ਉਸ ਦੇ ਮਾਲਕਾਂ ਨੇ ਰਿਕਵਰੀ ਕਰ ਲਈ ਹੈ ਅਤੇ ਵਾਇਰਸ ਦਾ ਸੰਚਾਰ ਦੂਜੇ ਜਾਨਵਰਾਂ ਤੇ ਘਰ ਦੇ ਕਿਸੇ ਵੀ ਮੈਂਬਰ ਵਿਚ ਨਹੀਂ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਇਹ ਬਹੁਤ ਦੁਰਲੱਭ ਘਟਨਾ ਹੈ ਜਿਸ ਵਿਚ ਪੀੜਤ ਜਾਨਵਰ ਵਿਚ ਇਨਫੈਕਸ਼ਨ ਦੇ ਬਹੁਤ ਹਲਕੇ ਲੱਛਣ ਦਿਸੇ ਅਤੇ ਉਹ ਕੁਝ ਦਿਨਾਂ ਦੇ ਅੰਦਰ ਠੀਕ ਹੋ ਗਿਆ। ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਪਾਲਤੂ ਜਾਨਵਰ ਇਨਸਾਨਾਂ ਵਿਚ ਸਿੱਧੇ ਵਾਇਰਸ ਪਹੁੰਚਾ ਸਕਦੇ ਹਨ।
ਜਾਨਵਰਾਂ ਦੇ ਮਾਲਕਾਂ ਨੂੰ ਸਲਾਹ
ਬ੍ਰਿਟਿਸ਼ ਪਸ਼ੂ ਡਾਕਟਰ ਸੰਘ ਦੀ ਪ੍ਰਧਾਨ, ਡੈਨਿਏਲਾ ਡਾਸ ਸੈਂਟੋਸ ਨੇ ਕਿਹਾ,''ਪਾਲਤੂ ਜਾਨਵਰਾਂ ਦੇ ਮਾਲਕਾਂ ਦੇ ਲਈ ਸਾਡੀ ਸਲਾਹ ਹੈ ਕਿ ਉਹ ਇਸ ਸਮੇਂ ਜਾਨਵਰਾਂ ਦਾ ਵਿਸ਼ੇਸ਼ ਧਿਆਨ ਰੱਖਣ। ਜੇਕਰ ਤੁਹਾਡੇ ਘਰ ਵਿਚ ਕਿਸੇ ਵੀ ਜਾਨਵਰ ਦੇ ਅੰਦਰ ਕੋਰੋਨਾ ਦੇ ਲੱਛਣ ਹਨ ਅਤੇ ਜਿਹੜੇ ਸੈਲਫ ਆਈਸੋਲੇਟ ਕੀਤੇ ਗਏ ਹਨ ਉਹਨਾਂ ਦੇ ਸੰਪਰਕ ਵਿਚ ਆਉਣ 'ਤੇ ਸਾਵਧਾਨੀ ਵਰਤੀ ਜਾਵੇ। ਇਸ ਦੌਰਾਨ ਨਿਯਮਿਤ ਰੂਪ ਨਾਲ ਆਪਣੇ ਹੱਥਾਂ ਨੂੰ ਪਾਣੀ ਨਾਲ ਸਾਫ ਕੀਤਾ ਜਾਵੇ।''
ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ
NEXT STORY