ਲੰਡਨ— ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਦਸੰਬਰ 'ਚ ਚੋਣ ਕਰਾਏ ਜਾਣ ਦੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਯੋਜਨਾ ਦਾ ਸਮਰਥਨ ਕਰਦੀ ਹੈ। ਇਸ ਤਰ੍ਹਾਂ ਬ੍ਰਿਟੇਨ ਦਸੰਬਰ 'ਚ ਆਮ ਚੋਣਾਂ ਕਰਾਏ ਜਾਣ ਦੀ ਦਿਸ਼ਾ 'ਚ ਅੱਗੇ ਵਧਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਚੋਣਾਂ ਦੀ ਤਕੀਕ ਅਜੇ ਤੈਅ ਨਹੀਂ ਹੋਈ ਹੈ।
ਲੈਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ ਕਿਹਾ ਕਿ ਮੈਂ ਲਗਾਤਾਰ ਕਿਹਾ ਹੈ ਕਿ ਅਸੀਂ ਚੋਣਾਂ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਬ੍ਰੈਗਜ਼ਿਟ 'ਚ 31 ਜਨਵਰੀ ਤੱਕ ਦੇਰੀ ਕਰਨ ਦੇ ਯੂਰਪੀ ਯੂਨੀਅਨ ਦੇ ਨੇਤਾਵਾਂ ਵਲੋਂ ਲਏ ਗਏ ਫੈਸਲੇ ਦਾ ਮਤਲਬ ਇਹ ਹੈ ਕਿ ਅਗਲੇ ਤਿੰਨ ਮਹੀਨੇ ਤੱਕ ਬਗੈਰ ਸਮਝੌਤੇ ਬ੍ਰੈਗਜ਼ਿਟ 'ਤੇ ਅੱਗੇ ਨਹੀਂ ਵਧਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਆਪਣੇ ਦੇਸ਼ 'ਚ ਅਸਲੀ ਬਦਲਾਅ ਦੇ ਲਈ ਇਕ ਅਜਿਹੀ ਮੁਹਿੰਮ ਸ਼ੁਰੂ ਕਰਾਂਗੇ, ਜਿਹੜੀ ਦੇਸ਼ 'ਚ ਕਦੇ ਨਹੀਂ ਹੋਈ। ਜ਼ਿਕਰਯੋਗ ਹੈ ਕਿ ਜਾਨਸਨ ਨੇ 12 ਦਸੰਬਰ ਨੂੰ ਚੋਣ ਕਰਵਾਉਣ ਦਾ ਸੱਦਾ ਦਿੱਤਾ ਹੈ ਪਰ ਲੇਬਰ ਤੇ ਹੋਰ ਵਿਰੋਧੀ ਦਲ 9 ਦਸੰਬਰ ਦੇ ਨੇੜੇ ਦੀ ਤਰੀਕ 'ਤੇ ਜ਼ੋਰ ਦੇ ਰਹੇ ਹਨ। ਲੇਬਰ ਪਾਰਟੀ ਦੇ ਇਕ ਸੂਤਰ ਨੇ ਕਿਹਾ ਕਿ ਇਹ ਚੋਣਾਂ ਦਸੰਬਰ 'ਚ ਹੋਣਗੀਆਂ। ਇਸ ਵਿਚਾਲੇ ਪ੍ਰਧਾਨ ਮੰਤਰੀ ਛੇਤੀ ਆਮ ਚੋਣਾਂ ਕਰਵਾਉਣ ਲਈ ਮੰਗਲਵਾਰ ਨੂੰ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਸ' 'ਚ ਇਕ ਬਿੱਲ ਲਿਆ ਰਹੇ ਹਨ, ਜਿਸ ਦੇ ਅਗਲੇ ਕੁਝ ਦਿਨਾਂ 'ਚ ਪਾਸ ਹੋਣ ਦੀ ਸੰਭਾਵਨਾ ਹੈ।
ਫਿਲਪੀਨ 'ਚ ਆਏ ਜ਼ਬਰਦਸਤ ਭੂਚਾਲ ਕਾਰਨ 6 ਲੋਕਾਂ ਦੀ ਮੌਤ
NEXT STORY