ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰੈਕਜ਼ਿਟ ਸਮਝੌਤੇ ਤੋਂ ਬਾਅਦ ਬ੍ਰਿਟੇਨ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਵਪਾਰਕ ਸੰਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਤੀਜੇ ਵਜੋਂ ਯੂਕੇ ਅਤੇ ਆਸਟਰੇਲੀਆ ਮੁਫ਼ਤ ਵਪਾਰਕ ਸੌਦਿਆਂ ਲਈ ਸਹਿਮਤ ਹੋਏ ਹਨ। ਇਸ ਸੰਬੰਧੀ ਲੰਡਨ ਵਿਚ ਦੋਵਾਂ ਦੇਸ਼ਾਂ ਦਰਮਿਆਨ ਸ਼ੁੱਕਰਵਾਰ ਨੂੰ ਹੋਈ ਗੱਲਬਾਤ ਅਨੁਸਾਰ ਜੂਨ ਤੱਕ ਕੋਈ ਸਮਝੌਤਾ ਕੀਤਾ ਜਾ ਸਕਦਾ ਹੈ।
ਇਹ ਅਨੁਮਾਨ ਹੈ ਕਿ ਆਸਟਰੇਲੀਆ ਨਾਲ ਇਕ ਸਮਝੌਤਾ ਲੰਬੇ ਸਮੇਂ ਲਈ ਯੂਕੇ ਦੀ ਜੀ. ਡੀ. ਪੀ. ਵਿਚ 500 ਮਿਲੀਅਨ ਪੌਂਡ (694 ਮਿਲੀਅਨ ਡਾਲਰ) ਜੋੜ ਸਕਦਾ ਹੈ। ਬ੍ਰਿਟੇਨ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ ਲਿਜ਼ ਟਰਸ ਅਤੇ ਆਸਟਰੇਲੀਆਈ ਵਪਾਰ ਮੰਤਰੀ ਡੈਨ ਟੇਹਾਨ ਵਿਚਕਾਰ ਗੱਲਬਾਤ ਦਾ ਆਖ਼ਰੀ ਦਿਨ ਬਿਨਾਂ ਕਿਸੇ ਸੌਦੇ ਦੇ ਲੰਡਨ ਵਿਚ ਖ਼ਤਮ ਹੋ ਗਿਆ ਪਰ ਦੋਵੇਂ ਧਿਰ ਅਗਲੇ ਕੁੱਝ ਹਫ਼ਤਿਆਂ ਨੂੰ ਸਮਝੌਤੇ ਦੇ ਰਾਹ ਵਿਚ ਖੜ੍ਹੇ ਮੁੱਦਿਆਂ ਨੂੰ ਸੁਲਝਾਉਣਗੇ।
ਯੂਕੇ ਨੇ ਪਹਿਲਾਂ ਅਕਤੂਬਰ 2020 ਵਿਚ ਜਾਪਾਨ ਨਾਲ ਵਪਾਰਕ ਸਮਝੌਤਾ ਕੀਤਾ ਸੀ। ਇਕ ਮੁਫ਼ਤ ਵਪਾਰ ਸੌਦੇ ਦਾ ਉਦੇਸ਼ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਅਕਸਰ ਟੈਰਿਫਾਂ ਨੂੰ ਘਟਾ ਕੇ ਜਾਂ ਖ਼ਤਮ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਸ 'ਚ ਸਰਹੱਦਾਂ ਦੇ ਪਾਰ ਮਾਲ ਦੇ ਵਪਾਰ ਲਈ ਸਰਕਾਰਾਂ ਦੁਆਰਾ ਟੈਕਸ ਜਾਂ ਖ਼ਰਚੇ ਘੱਟ ਕੀਤੇ ਜਾਂਦੇ ਹਨ। ਵਪਾਰਕ ਸਮਝੌਤਿਆਂ ਦਾ ਉਦੇਸ਼ ਵਸਤਾਂ ਦਾ ਕੋਟਾ ਹਟਾਉਣਾ ਵੀ ਹੈ ਜੋ ਕਿ ਚੀਜ਼ਾਂ ਦੀ ਮਾਤਰਾ 'ਤੇ ਸੀਮਤ ਹੁੰਦੇ ਹਨ ਜਿਸ ਨਾਲ ਵਪਾਰ ਕੀਤਾ ਜਾ ਸਕਦਾ ਹੈ।
ਨਵਾਜ਼ ਦਾ ਭਰਾ ਸ਼ਾਹਬਾਜ਼ ਸ਼ਰੀਫ਼ ਜੇਲ ’ਚੋਂ ਰਿਹਾਅ
NEXT STORY