ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਨੇ ਯੂ. ਕੇ. ਵਿਚ ਵੱਡੇ ਪੱਧਰ 'ਤੇ ਆਰਥਿਕ ਸੰਕਟ ਪੈਦਾ ਕੀਤਾ ਹੈ। ਇਸ ਬੀਮਾਰੀ ਦੇ ਚੱਲਦਿਆਂ ਲੱਖਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਹਨ ਅਤੇ ਕਈ ਕਾਰੋਬਾਰ ਵੀ ਬੰਦ ਹੋਏ ਹਨ।
ਇਸ ਦੇ ਸਿੱਟੇ ਵਜੋਂ ਯੂ. ਕੇ. ਦੇ ਲੱਖਾਂ ਪਰਿਵਾਰ ਇਸ ਸਾਲ ਆਪਣੇ ਟੀ. ਵੀ., ਇੰਟਰਨੈੱਟ ਅਤੇ ਫੋਨ ਬਿੱਲਾਂ ਦਾ ਭੁਗਤਾਨ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਸੰਬੰਧੀ ਆਫਕਾਮ ਅਨੁਸਾਰ ਕੁਝ ਲੋਕ ਬਿੱਲਾਂ ਦੀ ਅਦਾਇਗੀ ਕਰਨ ਲਈ ਖਾਣ ਪੀਣ ਅਤੇ ਕੱਪੜੇ ਦੇ ਖਰਚ ਕਰਨ ਵਿਚ ਵੀ ਕਟੌਤੀ ਕਰ ਰਹੇ ਹਨ। ਇਸ ਟੈਲੀਕਾਮ ਰੈਗੂਲੇਟਰ ਦੁਆਰਾ ਕੀਤੀ ਗਈ ਖੋਜ ਵਿਚ ਪਾਇਆ ਗਿਆ ਕਿ 2020 ਵਿਚ 4.7 ਮਿਲੀਅਨ ਘਰਾਂ ਨੂੰ ਆਪਣੇ ਟੈਲੀਕਾਮ ਦੇ ਬਿੱਲਾਂ ਦਾ ਭੁਗਤਾਨ ਕਰਨ ਵਿਚ ਮੁਸ਼ਕਲ ਆਈ ਅਤੇ ਇਨ੍ਹਾਂ ਵਿੱਚੋਂ 1 ਮਿਲੀਅਨ ਤੋਂ ਵੱਧ ਲੋਕਾਂ ਨੇ ਖਾਣ ਦੀਆਂ ਵਸਤਾਂ ਜਾਂ ਕੱਪੜਿਆਂ ਦੇ ਖਰਚਿਆਂ ਵਿਚ ਕਟੌਤੀ ਕੀਤੀ ਹੈ।
ਇਸ ਸਾਲ ਕੋਰੋਨਾ ਵਾਇਰਸ ਸੰਕਟ ਦੌਰਾਨ ਤਾਲਾਬੰਦੀ ਕਰਕੇ ਘਰ ਤੋਂ ਹੀ ਕੰਮ ਕਰਨ ਕਰਕੇ ਬ੍ਰਾਡਬੈਂਡ ਅਤੇ ਮੋਬਾਈਲ ਫੋਨ ਸੇਵਾਵਾਂ ਦੀ ਵਰਤੋਂ ਵਿਚ ਭਾਰੀ ਵਾਧਾ ਹੋਇਆ ਹੈ। ਆਫਕਾਮ ਨੈਟਵਰਕ ਅਤੇ ਸੰਚਾਰ ਸਮੂਹ ਦੀ ਡਾਇਰੈਕਟਰ ਲਿੰਡਸੇ ਫਸੇਲ ਅਨੁਸਾਰ ਇਸ ਵੇਲੇ ਦੇਸ਼ ਦੀਆਂ ਵੱਡੀਆਂ ਮੋਬਾਈਲ, ਪੇ-ਟੀ. ਵੀ. ਅਤੇ ਟੈਲੀਕਾਮ ਕੰਪਨੀਆਂ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਘੱਟ ਕੀਮਤ ਵਾਲੇ ਪੈਕੇਜ ਆਦਿ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ।
ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ
NEXT STORY