ਬੀਜਿੰਗ- ਚੀਨ ਦੇ ਪੁਰਾਤੱਤਵ ਮਾਹਿਰਾਂ ਨੇ ਉੱਤਰੀ-ਪੱਛਮੀ ਚੀਨ ਦੀ ਸ਼ਿਜਿਯਾਂਗ ਉਈਗਰ ਖੁਦਮੁਖਤਾਰ ਖੇਤਰ ਵਿਚ ਇਕ ਪੁਰਾਤਨ ਮਕਬਰੇ ਦੀ ਜਾਂਚ ਕਰਦੇ ਹੋਏ 3500 ਸਾਲ ਪੁਰਾਣੇ ਸੂਰਜ ਮੰਦਰ ਦਾ ਪਤਾ ਲਾਇਆ। ਅਨੁਮਾਨ ਹੈ ਕਿ ਇਸ ਥਾਂ ਨੂੰ ਸੂਰਜ ਦੀ ਪੂਜਾ ਲਈ ਵਰਤਿਆ ਜਾਂਦਾ ਸੀ। ਖਬਰ ਏਜੰਸੀ ਸਿਨਹੁਆ ਦੀ ਇਕ ਰਿਪੋਰਟ ਮੁਤਾਬਕ 2015 ਵਿਚ ਇਲੀ ਦੇ ਕਜਾਕ ਖੁਦਮੁਖਤਾਰ ਇਲਾਕੇ ਵਿਚ ਉਕਤ ਮਕਬਰਾ ਮਿਲਿਆ ਸੀ। ਇਸ ਤੋਂ ਪਹਿਲਾਂ ਇਕ ਪੁਰਾਤੱਤਵ ਟੀਮ ਵਲੋਂ ਕੀਤੀ ਗਈ ਖੋਦਾਈ ਦੌਰਾਨ ਕਬਰ ਵਿਚੋਂ ਮਿੱਟੀ ਦੇ ਬਰਤਨ ਅਤੇ ਪੱਥਰ ਦੇ ਔਜ਼ਾਰ ਵੀ ਮਿਲੇ ਸਨ। ਖੋਜਕਰਤਾਵਾਂ ਨੇ ਇਨ੍ਹਾਂ ਦੇ 3500 ਸਾਲ ਪਹਿਲਾਂ ਦੇ ਹੋਣ ਦਾ ਅਨੁਮਾਨ ਲਾਇਆ ਸੀ।
ਇਹ ਵੀ ਪੜ੍ਹੋ -ਭਾਰਤੀ-ਅਮਰੀਕੀ ਵੇਦਾਂਤ ਪਟੇਲ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ
ਪਿਛਲੇ ਸਾਲ ਸ਼ੁਰੂ ਹੋਈ ਖੋਦਾਈ ਪ੍ਰਾਜੋਕੈਟ 'ਚ ਮਕਬਰੇ ਨਾਲ ਪੱਥਰਾਂ ਦੀਆਂ 17 ਲਾਈਨਾਂ ਦੀ ਖੋਜ ਕੀਤੀ ਗਈ ਸੀ, ਜੋ ਸੂਰਜ ਦੀਆਂ ਕਿਰਨਾਂ ਵਾਂਗ ਦਿਖਦਾ ਹੈ। ਪ੍ਰਾਜੈਕਟ ਦੇ ਨੇਤਾ ਰੂਆਨ ਕਿਊਰਾਂਗ ਨੇ ਕਿਹਾ ਕਿ ਕਿਰਨ ਦੀ ਤਰ੍ਹਾਂ ਪੈਟਰਨ ਸੂਰਜ ਦੀ ਪੂਜਾ ਦੇ ਬਾਰੇ 'ਚ ਹੋ ਸਕਦਾ ਹੈ। ਸ਼ਿਨਜਿਆਂਗ ਅਤੇ ਯੂਰੇਸ਼ੀਅਨ ਘਾਹ ਦੇ ਮੈਦਾਨ ਦੇ ਹੋਰ ਹਿੱਸਿਆਂ 'ਚ ਰਿਲੀਜ਼ ਸਾਈਟਾਂ 'ਚ ਇਸ ਤਰ੍ਹਾਂ ਦੇ ਪੈਟਰਨ ਪਾਏ ਗਏ ਹਨ।
ਇਹ ਵੀ ਪੜ੍ਹੋ -ਤੁਰਕੀ ਦੇ ਹਸਪਤਾਲ 'ਚ ਧਮਾਕਾ, 9 ਕੋਰੋਨਾ ਮਰੀਜ਼ਾਂ ਦੀ ਮੌਤ
ਰੂਆਨ ਨੇ ਕਿਹਾ ਕਿ ਮਕਰਬੇ ਦੇ ਕਮਰੇ ਦੇ ਹੇਠਾਂ ਅਤੇ ਬਾਹਰੀ ਹਿੱਸੇ ਨੂੰ ਲਾਲ ਮਿੱਟੀ ਨਾਲ ਢੱਕ ਦਿੱਤਾ ਗਿਆ ਸੀ, ਜੋ ਸੂਰਜ ਦੀ ਪੂਜਾ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਮਕਬਰੇ ਦੇ ਗੁੰਝਲਦਾਰ ਢਾਂਚੇ ਤੋਂ ਪਤਾ ਚੱਲਦਾ ਹੈ ਕਿ ਇਸ ਦੇ ਮਾਲਕ ਦੀ ਸਮਾਜਿਕ ਸਥਿਤੀ ਉੱਚੇ ਦਰਜੇ ਦੀ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਮਕਰਬਾ ਸ਼ਿਨਜਿਆਂਗ 'ਚ 3,000 ਸਾਲ ਤੋਂ ਜ਼ਿਆਦਾ ਪੁਰਾਣੇ ਸਮਾਜਿਕ ਸਥਿਤੀਆਂ ਅਤੇ ਸਭਿਆਚਾਰਕ ਦੇ ਅਧਿਐਨ ਲਈ ਮਹੱਤਵਪੂਰਨ ਖੋਜ ਸਮੱਗਰੀ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਨੂੰ ਇਸ ਸਾਲ ਦੇ ਅੰਤ ਤੱਕ ਮਨਜ਼ੂਰੀ ਮਿਲਣ ਦੀ ਸੰਭਾਵਨਾ : ਰਿਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਭਾਰਤੀ-ਅਮਰੀਕੀ ਵੇਦਾਂਤ ਪਟੇਲ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ
NEXT STORY