ਲੰਡਨ (ਬਿਊਰੋ)— ਕਰੋੜਾਂ ਰੁਪਏ ਦੀਆਂ ਗੱਡੀਆਂ ਖਰੀਦਣ ਵਾਲੇ ਲੋਕ ਅਕਸਰ ਚਰਚਾ ਦਾ ਵਿਸ਼ਾ ਬਣਦੇ ਹਨ। ਪਰ ਇਨੀਂ ਦਿਨੀਂ ਯੂ.ਕੇ. ਵਿਚ ਇਕ ਨੰਬਰ ਪਲੇਟ ਦੀ ਕੀਮਤ ਦੇ ਚਰਚੇ ਹੋ ਰਹੇ ਹਨ। ਇਸ ਦੀ ਕੀਮਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਯੂ.ਕੇ. ਵਿਚ ਇਕ ਖਾਸ ਨੰਬਰ ਪਲੇਟ ਦੀ ਕੀਮਤ ਕਰੀਬ 90 ਕਰੋੜ ਰੁਪਏ ਲਗਾਈ ਗਈ ਪਰ ਇਸ ਨੰਬਰ ਪਲੇਟ ਦੇ ਮਾਲਕ ਨੇ ਇਹ ਆਫਰ ਠੁਕਰਾ ਦਿੱਤਾ ਹੈ।

ਇਸ ਪਲੇਟ ਦਾ ਰਜਿਸਟਰੇਸ਼ਨ ਨੰਬਰ F1 ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ F1 ਨੰਬਰ ਫਾਰਮੂਲਾ '1' ਦੀ ਛੋਟਾ ਰੂਪ ਹੈ। ਜਿਸ ਕਾਰਨ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। F1 ਪਲੇਟ ਦੀ ਵਰਤੋਂ ਯੂ.ਕੇ. ਦੀ ਸਭ ਤੋਂ ਮਸ਼ਹੂਰ ਕਾਰ ਕਸਟਮਾਈਜ਼ਰ ਕੰਪਨੀ ਦੇ ਮਾਲਕ ਅਫਜ਼ਲ ਖਾਨ ਕਰਦੇ ਹਨ। ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਇਸ ਨੂੰ 4 ਕਰੋੜ ਰੁਪਏ ਵਿਚ ਖਰੀਦਿਆ ਸੀ।

ਅਫਜ਼ਲ ਨੇ ਦੱਸਿਆ ਕਿ ਉਨ੍ਹਾਂ ਕੋਲ 60 ਤੋਂ ਜ਼ਿਆਦਾ ਯੂਨਿਕ (ਵਿਲੱਖਣ) ਰਜਿਸਟਰੇਸ਼ਨ ਨੰਬਰ ਹਨ ਅਤੇ ਹਰੇਕ ਰਜਿਸਟਰੇਸ਼ਨ ਨੰਬਰ ਦੀ ਇਕ ਵੱਖਰੀ ਕਹਾਣੀ ਹੈ। ਖਬਰ ਮੁਤਾਬਕ ਜੇ ਅਫਜ਼ਲ ਇਸ ਨੂੰ ਵੇਚਣ ਲਈ ਤਿਆਰ ਹੁੰਦੇ ਹਨ ਤਾਂ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਰਜਿਸਟਰੇਸ਼ਨ ਪਲੇਟ ਵੇਚਣ ਦਾ ਇਕ ਨਵਾਂ ਰਿਕਾਰਡ ਬਣਾ ਸਕਦੇ ਹਨ।
ਫਰਾਂਸ : ਪ੍ਰਦਰਸ਼ਨਾਂ 'ਚ 110 ਲੋਕ ਜ਼ਖਮੀ
NEXT STORY