ਲੰਡਨ : ਬ੍ਰਿਟੇਨ ਵਿਚ ਕੀਅਰ ਸਟਾਰਮਰ ਦੀ ਲੇਬਰ ਸਰਕਾਰ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨਾਂ ਨੇ ਟਰੈਕਟਰ ਰੈਲੀ ਕੱਢ ਕੇ ਚੱਕਾ ਜਾਮ ਕੀਤਾ। ਕਿਸਾਨ ਲੇਬਰ ਸਰਕਾਰ ਦੀ ਉੱਤਰਾਧਿਕਾਰ ਯੋਜਨਾ ਦਾ ਵਿਰੋਧ ਕਰ ਰਹੇ ਹਨ, ਜੋ ਕਿ ਇਕ ਮਿਲੀਅਨ ਪਾਊਂਡ (ਤਕਰੀਬਨ 11 ਕਰੋੜ ਰੁਪਏ) ਤੋਂ ਵਧੇਰੇ ਦੇ ਖੇਤੀ ਭੂਮੀ ਉੱਤੇ 20 ਫੀਸਦੀ ਟੈਕਸ ਲਾਉਂਦੀ ਹੈ। ਇਸ ਨਾਲ ਪਰਿਵਾਰਿਕ ਫਰਮਾਂ ਉੱਤੇ ਟੈਕਸ ਛੋਟ ਖਤਮ ਹੋ ਜਾਵੇਗੀ।
15 ਹਜ਼ਾਰ 'ਚ ਕਿਰਾਏ 'ਤੇ ਪਤਨੀਆਂ! ਸਾਲ ਲਈ ਕੀਤਾ ਜਾਂਦੈ ਇਕਰਾਰਨਾਮਾ ਤੇ ਫਿਰ ਰੀਨਿਊ...
ਸਰਕਾਰ ਨੇ ਬਜਟ ਵਿਚ ਐਲਾਨ ਕੀਤਾ ਸੀ ਕਿ ਅਪ੍ਰੈਲ 2026 ਤੋਂ ਇਕ ਯੋਜਨਾ ਲਾਗੂ ਹੋਵੇਗੀ। ਇਸ ਮੁੱਦੇ ਉੱਤੇ 1.48 ਲੱਖ ਤੋਂ ਵਧੇਰੇ ਲੋਕਾਂ ਨੇ ਈ-ਪਟੀਸ਼ਨ ਉੱਤੇ ਦਸਤਖਤ ਕੀਤੇ ਹਨ। ਇਹ ਰੈਲੀ ਸੇਵ ਬ੍ਰਿਟਿਸ਼ ਫਾਰਮਿੰਗ ਨੇ ਆਯੋਜਿਤ ਕੀਤੀ ਸੀ।
ਵਿਰੋਧੀ ਧਿਰ ਨੇਤਾ ਨਿਗੇਲ ਫਰਾਜ਼ ਨੇ ਪ੍ਰਧਾਨ ਮੰਤਰੀ ਸਟਾਰਮਰ ਤੋਂ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਮੰਗ ਕੀਤੀ ਹੈ। ਸਰਕਾਰ ਨੇ ਪ੍ਰਤੀਕਿਰਿਆ ਵਿਚ ਕਿਹਾ ਕਿ ਕਿਸਾਨਾਂ ਪ੍ਰਤੀ ਵਚਨਬੱਧਤਾ ਅਡੋਲ ਹੈ, ਪਰ ਜਨਤਕ ਵਿੱਤ ਨੂੰ ਸੰਤੁਲਿਤ ਕਰਨ ਲਈ ਸੁਧਾਰ ਲੋੜੀਂਦੇ ਹਨ।
ਬਾਂਦਰ ਦਾ ਕਾਰਨਾਮਾ! ਪੂਰੇ ਦੇਸ਼ ਦੀ ਗੁੱਲ ਕਰ'ਤੀ ਬੱਤੀ, ਹਰ ਪਾਸੇ ਛਾ ਗਿਆ ਘੁੱਪ ਹਨੇਰਾ
ਦੱਸ ਦਈਏ ਕਿ ਕਿਸਾਨਾਂ ਨੇ ਇਸ ਦੇ ਵਿਰੋਧ ਵਿਚ ਸੈਂਟਰਲ ਲੰਡਨ ਵਿਚ ਵੱਡੀ ਰੈਲੀ ਕੱਢੀ। ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ ਵਿਚ ਕਿਸਾਨਾਂ ਨੇ 1000 ਤੋਂ ਵਧੇਰੇ ਟਰੈਕਟਰਾਂ ਨਾਲ ਮਾਰਚ ਕੀਤਾ। ਇਸ ਦੌਰਾਨ ਲੰਡਨ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸਕ ਵੱਲੋਂ OpenAI ਨੂੰ 84 ਹਜ਼ਾਰ ਕਰੋੜ 'ਚ ਖਰੀਦਣ ਦੀ ਪੇਸ਼ਕਸ਼: ਕੰਪਨੀ ਦੇ CEO ਨੇ ਕਿਹਾ- No Thank You
NEXT STORY