ਲੰਡਨ,( ਰਾਜਵੀਰ ਸਮਰਾ)— ਬਰਤਾਨੀਆ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਭਾਰਤ ਅਤੇ ਯੂ. ਕੇ. ਦਰਮਿਆਨ ਨਵੇਂ ਵਪਾਰ ਸਮਝੌਤੇ ਹੋਏ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਮੁਲਾਕਾਤ ਤੋਂ ਬਾਅਦ ਯੂ. ਕੇ. ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਕਿਹਾ ਕਿ ਭਾਰਤੀਆਂ ਵਲੋਂ 1 ਬਿਲੀਅਨ ਪੌਂਡ ਦੇ ਨਵੇਂ ਨਿਵੇਸ਼ ਨਾਲ 5,750 ਬਰਤਾਨਵੀ ਨੌਕਰੀਆਂ ਪੈਦਾ ਹੋਣਗੀਆਂ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਹੋਰ ਵੀ ਮਜ਼ਬੂਤ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਫਰਾਂਸਿਕ ਕ੍ਰਿਕ ਇੰਸਟੀਚਿਊਟ ਲੰਡਨ ਵਿਚ ਇੰਡੀਆ-ਯੂ. ਕੇ. ਸੀ ਈਓਫੋਰਮ ਨੂੰ ਮਿਲੇ ਅਤੇ ਵਪਾਰਕ ਨੀਤੀਆਂ 'ਤੇ ਵਿਚਾਰਾਂ ਕੀਤੀਆਂ । ਦੋਵਾਂ ਨੇਤਾਵਾਂ ਨੇ ਸਾਇੰਸ ਅਤੇ ਤਕਨਾਲੋਜੀ ਖੇਤਰ ਵਿਚ ਸਾਂਝੇਦਾਰੀ ਕਰਦਿਆਂ ਅੱਗੇ ਵਧਣ ਲਈ ਵਿਚਾਰ ਪੇਸ਼ ਕੀਤੇ । ਦੋਵਾਂ ਦੇਸ਼ਾਂ ਵਲੋਂ ਪ੍ਰਧਾਨ ਮੰਤਰੀਆਂ ਨੇ ਸਹਿਮਤੀ ਪ੍ਰਗਟਾਈ ਕਿ ਕਿਸੇ ਵੀ ਹਾਲਤ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਭਾਰਤੀਆਂ ਦੇ ਮਾਮਲੇ ਵਿਚ ਹੋਣ ਵਾਲਾ ਸਮਝੌਤਾ ਅਜੇ ਵੀ ਵਿਚਾਰ ਅਧੀਨ ਹੈ। ਇਸ ਦੇ ਸਬੰਧ ਵਿਚ ਗ੍ਰਹਿ ਮੰਤਰੀ ਨਾਲ ਅਗਲੇ ਮਹੀਨੇ ਗੱਲਬਾਤ ਹੋਵੇਗੀ ।
ਸੀਰੀਆ 'ਚ ਫੜਿਆ ਗਿਆ 9/11 ਹਮਲੇ ਦਾ ਜਰਮਨ ਜਿਹਾਦੀ : ਕੁਰਦ ਕਮਾਂਡਰ
NEXT STORY