ਲੰਡਨ (ਭਾਸ਼ਾ)- ਬ੍ਰਿਟੇਨ ਦੀ ਖ਼ੁਫੀਆ ਸੇਵਾ MI5 ਨੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਇਕ ਮਹਿਲਾ ਏਜੰਟ ਸੰਸਦ ਵਿਚ ਸਰਗਰਮ ਰਹੀ ਹੈ। ਸੀਨੀਅਰ ਕੰਜ਼ਰਵੇਟਿਵ ਐਮ.ਪੀ. ਅਤੇ ਚੀਨ ਦੇ ਸਪਸ਼ਟ ਆਲੋਚਕ ਲਾਇਨ ਡੰਕੈਨ ਸਮਿਥ ਨੇ ਹਾਊਸ ਆਫ਼ ਕਾਮਨਜ਼ (ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ) ਦੇ ਸਪੀਕਰ ਸਰ ਲਿੰਡਸੇ ਹੋਇਲ ਨੂੰ MI5 ਵੱਲੋਂ ਭੇਜੇ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਇਹ ਮੁੱਦਾ ਉਠਾਇਆ। ਚੀਨ ਨੇ ਸਮਿਥ ’ਤੇ ਦੇਸ਼ ਦੇ ਅਸ਼ਾਂਤ ਸ਼ਿਨਜਿਆਂਗ ਉਈਗਰ ਸਵਾਇਤ ਖੇਤਰ ਵਿਚ ਉਈਗਰ ਘੱਟਗਿਣਤੀਆਂ ਨਾਲ ਉਸ ਦੇ ਵਿਵਹਾਰ ਦੇ ਖ਼ਿਲਾਫ਼ ਬੋਲਣ ਲਈ ਪਾਬੰਦੀਆਂ ਲਗਾ ਦਿੱਤੀਆਂ ਹਨ।
ਸਮਿਥ ਨੇ ਕਿਹਾ, ‘ਮੈਂ ਸਮਝਦਾ ਹਾਂ ਕਿ ਸਪੀਕਰ ਨਾਲ MI5 ਨੇ ਸੰਪਰਕ ਕੀਤਾ ਹੈ ਅਤੇ ਹੁਣ ਸੰਸਦ ਦੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਸੰਸਦ ਵਿਚ ਚੀਨੀ ਸਰਕਾਰ ਦੀ ਇਕ ਏਜੰਟ ਸਰਗਰਮ ਰਹੀ ਹੈ ਜੋ ਨਿਸ਼ਚਤ ਤੌਰ ’ਤੇ ਇੱਥੇ ਪ੍ਰਕਿਰਿਆਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਸੰਸਦ ਦੇ ਇਕ ਮੈਂਬਰ ਨਾਲ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਮੈਂ ਚੀਨ ਦੀ ਸਰਕਾਰ ਵੱਲੋਂ ਪਾਬੰਦੀਸ਼ੁਦਾ ਇਕ ਸੰਸਦ ਮੈਂਬਰ ਦੇ ਰੂਪ ਵਿਚ ਇਹ ਕਹਿ ਰਿਹਾ ਹਾਂ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।’
ਰਿਪੋਰਟਾਂ ਦੇ ਅਨੁਸਾਰ ਹੋਇਲ ਨੇ ਸੰਸਦ ਮੈਂਬਰਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ MI5 ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕ੍ਰਿਸਟੀਨ ਲੀ ਨਾਮ ਦੀ ਇਕ ਔਰਤ ਇੱਥੇ ਸੰਸਦ ਮੈਂਬਰਾਂ ਨਾਲ ਕੰਮ ਕਰਦੇ ਹੋਏ ਚੀਨੀ ਕਮਿਊਨਿਸਟ ਪਾਰਟੀ ਦੀ ਤਰਫੋਂ ਸਿਆਸੀ ਦਖ਼ਲਅੰਦਾਜ਼ੀ ਦੀਆਂਂਗਤੀਵਿਧੀਆਂ ਵਿਚ ਸ਼ਾਮਲ ਰਹੀ ਹੈ।
ਓਮੀਕਰੋਨ ਦੀ ਦਹਿਸ਼ਤ ਵਿਚਕਾਰ ਦੱਖਣੀ ਆਸਟ੍ਰੇਲੀਆ 'ਚ 5679 ਨਵੇਂ ਮਾਮਲੇ ਦਰਜ
NEXT STORY