ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ ਘਰੇਲੂ ਪਰੇਸ਼ਾਨੀ ਦੌਰਾਨ ਕਾਰਵਾਈ ਕਰਦਿਆਂ ਪੁਲਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਇੱਕ 10 ਸਾਲਾ ਦੀ ਲੜਕੀ 'ਤੇ ਇਲੈਕਟ੍ਰਿਕ ਸਟੰਨ ਗੰਨ ਦੀ ਵਰਤੋਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਲੜਕੀ ਵੱਲੋਂ ਆਪਣੀ ਕਾਰੋਬਾਰੀ ਮਾਂ ਨੂੰ ਬਾਗ਼ਬਾਨੀ ਨਾਲ ਸੰਬੰਧਿਤ ਕੈਂਚੀ ਅਤੇ ਹਥੌੜੇ ਨਾਲ ਧਮਕੀਆਂ ਦੇਣ ਦੀ ਸੂਚਨਾ ਮਿਲਦਿਆਂ ਅਧਿਕਾਰੀਆਂ ਵੱਲੋਂ ਇੱਕ ਪ੍ਰਾਈਵੇਟ ਅਸਟੇਟ ਦੇ ਫਲੈਟ 'ਤੇ ਕਾਰਵਾਈ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਸੰਸਦ 'ਚ ਅੱਜ ਹੋਵੇਗੀ ਭਾਰਤੀ ਖੇਤੀ ਕਾਨੂੰਨਾਂ 'ਤੇ ਬਹਿਸ
ਇਸ ਦੌਰਾਨ ਅਧਿਕਾਰੀਆਂ ਵੱਲੋਂ ਲੜਕੀ ਨੂੰ ਹਥਿਆਰ ਸੁੱਟਣ ਲਈ ਕਿਹਾ ਗਿਆ ਪਰ ਉਸ ਵੱਲੋਂ ਗੱਲ ਨਾ ਮੰਨਣ 'ਤੇ ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ 50,000 ਵੋਲਟ ਦੀ ਇਲੈਕਟ੍ਰਿਕ ਸਟੰਨ ਵਰਤੀ ਗਈ। ਪੁਲਸ ਅਨੁਸਾਰ ਉਸ ਸਮੇਂ ਫਲੈਟ 'ਚ ਕੋਈ ਹੋਰ ਨਹੀਂ ਸੀ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਇਸ ਲੜਕੀ ਨੂੰ ਪੁਲਸ ਦੁਆਰਾ ਸਟੰਨ ਗੰਨ ਵਰਤਣ ਦੇ ਮਾਮਲੇ 'ਚ ਯੂਕੇ ਦੀ ਸਭ ਤੋਂ ਛੋਟੀ ਲੜਕੀ ਮੰਨਿਆ ਜਾਂਦਾ ਹੈ। ਸਾਬਕਾ ਡਿਟੈਕਟਿਵ ਮਿਕ ਨੇਵਿਲ ਅਨੁਸਾਰ ਇੱਕ ਪ੍ਰਾਇਮਰੀ ਸਕੂਲ ਦੀ ਬੱਚੀ 'ਤੇ ਇੱਕ ਟੀਜ਼ਰ ਦੀ ਵਰਤੋਂ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਪਰ 10 ਸਾਲਾਂ ਬੱਚੀ ਦੇ ਹੱਥ ਵਿੱਚ ਹਥੌੜੇ ਵਰਗਾ ਹਥਿਆਰ ਮਾਰੂ ਸਿੱਧ ਹੋ ਸਕਦਾ ਹੈ। ਇਸ ਸੰਬੰਧੀ ਯੂਕੇ ਵਿੱਚ ਕੁੱਝ ਚੈਰਿਟੀਜ਼ ਵੱਲੋਂ ਅੰਡਰ -18 ਦੇ ਬੱਚਿਆਂ 'ਤੇ ਇਸਦੀ ਵਰਤੋਂ ਉੱਪਰ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ।
ਨੋਟ- ਯੂਕੇ ਪੁਲਸ ਵੱਲੋਂ 10 ਸਾਲਾ ਲੜਕੀ 'ਤੇ ਵਰਤੀ ਗਈ ਬਿਜਲੀ ਵਾਲੀ ਸਟੰਨ ਗੰਨ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ ਪੁਲਸ ਨੇ ਗਲਾਸਗੋ ਅਤੇ ਕਲਾਈਡਬੈਂਕ 'ਚ ਬਰਾਮਦ ਕੀਤੀ 3.8 ਮਿਲੀਅਨ ਪੌਂਡ ਦੀ ਕੋਕੀਨ
NEXT STORY