ਕੀਵ (ਏਜੰਸੀ)- ਯੂਕਰੇਨ ਵਿਚ ਅਗਲੀ ਰਾਸ਼ਟਰਪਤੀ ਚੋਣ ਲਈ ਐਤਵਾਰ (31 ਮਾਰਚ) ਨੂੰ ਵੋਟਾਂ ਪੈਣਗੀਆਂ। ਯੁਕਰੇਨ ਦੇ ਵੋਟਰ ਆਪਣੇ 6ਵੇਂ ਰਾਸ਼ਟਰਪਤੀ ਨੂੰ ਚੁਣਨ ਲਈ ਵੋਟ ਪਾਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਰਾਸ਼ਟਰਪਤੀ ਦੀਆਂ ਚੋਣਾਂ ਵਿਚ 39 ਉਮੀਦਵਾਰ ਮੈਦਾਨ ਵਿਚ ਉਤਰੇ ਹਨ। ਦੱਸ ਦਈਏ ਕਿ ਐਤਵਾਰ ਨੂੰ ਸਵੇਰੇ 8 ਵਜੇ ਤੋਂ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਵੋਟਰ ਰਾਤ ਦੇ 8 ਵਜੇ ਤੱਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਵੋਟਾਂ ਦੀ ਗਿਣਤੀ ਸੋਮਵਾਰ ਨੂੰ ਕੀਤੀ ਜਾਵੇਗੀ। ਇਸ ਵਾਰ ਯੁਕਰੇਨ ਵਿਚ ਲਗਭਗ 35 ਮਿਲੀਅਨ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਯੁਕਰੇਨ ਦੇ ਚੋਣ ਕਮਿਸ਼ਨ ਮੁਤਾਬਕ ਯੁਕਰੇਨ ਵਿਚ ਹੋ ਰਹੀ ਵੋਟਿੰਗ ਨੂੰ 18 ਦੇਸ਼ਾਂ ਦੇ ਨਾਲ-ਨਾਲ 139 ਯੁਕ੍ਰੇਨੀਅਨ ਸਿਵਲ ਸੁਸਾਇਟੀ ਦੇ ਸੰਗਠਨ ਵੀ ਇਸ ਦੀ ਨਿਗਰਾਨੀ ਕਰਨਗੇ।
ਦੱਸਿਆ ਜਾ ਰਿਹਾ ਹੈ ਇਹ ਚੋਣਾਂ ਮੌਜੂਦਾ ਰਾਸ਼ਟਰਪਤੀ ਪੇਟਰੋ ਪੋਰੋਸੇਂਕੋ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਉਨ੍ਹਾਂ ਨੂੰ ਐਂਟੀ-ਇੰਕਬੈਂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਹਾਲ ਹੀ ਦੇ ਦਿਨਾਂ ਵਿਚ ਕਈ ਲੋਕਾਂ ਨੇ ਰਾਸ਼ਟਰਪਤੀ ਪੇਟਰੋ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਸੜਕਾਂ 'ਤੇ ਮਾਰਚ ਕੱਢਿਆ ਸੀ। ਚੋਣਾਂ ਤੋਂ ਪਹਿਲਾਂ ਕਰਾਏ ਗਏ ਇਕ ਸਰਵੇ ਵਿਚ ਇਹ ਦੱਸਿਆ ਗਿਆ ਹੈ ਕਿ ਇਸ ਵਾਰ ਪੇਟਰੋ ਕਾਫੀ ਪੱਛੜ ਰਹੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਵਲਾਦੀਮਿਰ ਜੇਲੇਨਕਸਾਈ 20.6 ਫੀਸਦੀ ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਫਿਲਹਾਲ ਹੁਣ ਐਤਵਾਰ ਨੂੰ ਵੋਟਿੰਗ ਤੋਂ ਬਾਅਦ ਹੀ ਇਹ ਤੈਅ ਹੋ ਜਾਵੇਗਾ ਕਿ ਕੌਣ ਯੁਕਰੇਨ ਦਾ ਅਗਲਾ ਰਾਸ਼ਟਰਪਤੀ ਹੋਵੇਗਾ। ਸੰਯੁਕਤ ਰਾਸ਼ਟਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯੁਕਰੇਨ ਇਕ ਜੰਗ ਗ੍ਰਸਤ ਦੇਸ਼ ਹੈ, ਜਿਥੇ ਲੋਕ ਸੰਘਰਸ਼ ਕਰ ਰਹੇ ਹਨ। ਯੂ.ਐਨ. ਮੁਤਾਬਕ ਮਾਰਚ ਵਿਚ ਯੁਕਰੇਨ ਦੇ ਡੋਨੇਟੇਸਕ ਅਤੇ ਲੁਹਾਂਸਕ ਇਲਾਕੇ ਵਿਚ 13 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਸੰਘਰਸ਼ ਵਿਚ ਮਾਰੇ ਜਾ ਚੁੱਕੇ ਹਨ।
ਫਿਲਮੀ ਅੰਦਾਜ਼ 'ਚ ਪੱਟੀ ਬੈਂਕ ਅੰਦਰੋਂ ਤਿਜੋਰੀ ਪਰ ਫੜੇ ਗਏ
NEXT STORY