ਇੰਟਰਨੈਸ਼ਨਲ ਡੈਸਕ: ਯੂਕਰੇਨ ਨੇ ਹਾਲ ਹੀ ਵਿਚ ਰੂਸ 'ਤੇ ਹੁਣ ਤੱਕ ਦਾ ਸਭ ਤੋਂ ਵੱਡੇ ਡਰੋਨ ਹਮਲਾ ਕੀਤਾ, ਜਿਸ ਨੇ ਰੂਸ ਦੀ ਰਾਜਧਾਨੀ ਮਾਸਕੋ ਨੂੰ ਹਿਲਾ ਕੇ ਰੱਖ ਦਿੱਤਾ। ਇਸ ਭਿਆਨਕ ਫੌਜੀ ਟਕਰਾਅ ਦਰਮਿਆਨ ਮਾਸਕੋ ਦੇ ਕਈ ਇਲਾਕਿਆਂ ਵਿੱਚ ਆਸਮਾਨ ਤੋਂ 'ਕਾਲਾ ਮੀਂਹ' (Black rain) ਪੈਣ ਦੀ ਅਜੀਬੋ-ਗਰੀਬ ਅਤੇ ਡਰਾਉਣੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਯੂਕਰੇਨੀ ਡਰੋਨਾਂ ਨੇ ਮਾਸਕੋ ਦੀ ਕਪੋਤਨਿਆ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ, ਜੋ ਸ਼ਹਿਰ ਦੀ ਲਗਭਗ 40 ਫੀਸਦੀ ਪੈਟਰੋਲ ਦੀ ਜ਼ਰੂਰਤ ਪੂਰੀ ਕਰਦੀ ਹੈ। ਹਮਲਾ ਇੰਨਾ ਜ਼ੋਰਦਾਰ ਸੀ ਕਿ ਰਿਫਾਇਨਰੀ ਦੇ ਤੇਲ ਟੈਂਕਾਂ ਦੀਆਂ ਛੱਤਾਂ ਹਵਾ ਵਿੱਚ ਕਈ ਮੀਟਰ ਉੱਚੀਆਂ ਉੱਡ ਗਈਆਂ ਅਤੇ ਆਸਮਾਨ ਵਿੱਚ ਕਈ ਕਿਲੋਮੀਟਰ ਉੱਚਾ ਕਾਲਾ ਧੂੰਆਂ ਛਾ ਗਿਆ। ਇਸ ਕਾਰਨ ਮਾਸਕੋ ਦੇ ਹਵਾਈ ਅੱਡੇ ਬੰਦ ਕਰਨੇ ਪਏ ਅਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਸਰਕਾਰ ਬਦਲੇਗੀ ਇਮੀਗ੍ਰੇਸ਼ਨ ਨੀਤੀ! ਸਖ਼ਤ ਪਾਬੰਦੀਆਂ ਕਾਰਨ ਘਟੀ ਆਬਾਦੀ
ਰਿਫਾਇਨਰੀ ਤੋਂ ਕਈ ਕਿਲੋਮੀਟਰ ਦੂਰ ਸਥਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਆਸਮਾਨ ਤੋਂ ਪਾਣੀ ਦੀਆਂ ਬੂੰਦਾਂ ਦੇ ਨਾਲ ਕਾਲੇ ਰੰਗ ਦੇ ਤੇਲ ਵਾਲੇ ਧੱਬੇ ਗਿਰ ਰਹੇ ਸਨ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਕਾਰਾਂ ਅਤੇ ਕੱਪੜਿਆਂ 'ਤੇ ਕਾਲੀ ਕਾਲਿਖ ਅਤੇ ਚਿਪਚਿਪੇ ਤੇਲ ਦੀਆਂ ਬੂੰਦਾਂ ਜੰਮ ਗਈਆਂ ਹਨ। ਵਿਗਿਆਨੀਆਂ ਅਨੁਸਾਰ ਤੇਲ ਦੇ ਟੈਂਕਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਤੇਲ ਪੂਰੀ ਤਰ੍ਹਾਂ ਨਹੀਂ ਜਲ ਸਕਿਆ, ਜਿਸ ਕਾਰਨ ਭਾਰੀ ਮਾਤਰਾ ਵਿੱਚ ਕਾਰਬਨ (ਕਾਲਿਖ) ਅਤੇ ਤੇਲ ਦੀਆਂ ਸੂਖਮ ਬੂੰਦਾਂ ਹਵਾ ਵਿੱਚ ਚਲੀਆਂ ਗਈਆਂ। ਜਦੋਂ ਇਹ ਕਣ ਅਸਮਾਨ ਵਿੱਚ ਨਮੀ ਅਤੇ ਬਾਰਿਸ਼ ਦੀਆਂ ਬੂੰਦਾਂ ਨਾਲ ਮਿਲੇ, ਤਾਂ ਇਨ੍ਹਾਂ ਨੇ 'ਕਾਲੀ ਬਾਰਿਸ਼' ਦਾ ਰੂਪ ਲੈ ਲਿਆ।
ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਆਪਣੀਆਂ ਖਿੜਕੀਆਂ ਬੰਦ ਰੱਖਣ ਦੀ ਚੇਤਾਵਨੀ ਦਿੱਤੀ ਹੈ। ਮਾਹਿਰਾਂ ਅਨੁਸਾਰ ਇਹ ਕਾਲਾ ਮੀਂਹ ਸਾਹ ਦੀਆਂ ਬਿਮਾਰੀਆਂ, ਅਸਥਮਾ, ਚਮੜੀ ਦੀ ਐਲਰਜੀ ਅਤੇ ਵਾਤਾਵਰਣ ਲਈ ਬਹੁਤ ਖ਼ਤਰਨਾਕ ਹੈ। ਕਾਲੇ ਕਾਰਬਨ ਦੇ ਕਣ ਫੇਫੜਿਆਂ ਵਿੱਚ ਜਾ ਕੇ ਜਾਨਲੇਵਾ ਸਥਿਤੀ ਪੈਦਾ ਕਰ ਸਕਦੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਉਹ ਇਹ ਜੰਗ ਨਹੀਂ ਚਾਹੁੰਦੇ ਸਨ, ਪਰ ਜੇਕਰ ਯੂਕਰੇਨ ਜਲੇਗਾ ਤਾਂ ਮਾਸਕੋ ਨੂੰ ਵੀ ਇਸ ਦਾ ਸੇਕ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਹਮਲਾ ਰੂਸ ਵੱਲੋਂ ਕੀਵ ਦੇ ਇਤਿਹਾਸਕ ਮੱਠ 'ਤੇ ਕੀਤੇ ਗਏ ਹਮਲੇ ਦਾ ਜਵਾਬ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਾਂਤੀ ਸਮਝੌਤੇ ਦੇ ਬਾਵਜੂਤ ਨਹੀਂ ਰੁਕੇ ਹਮਲੇ! 16 ਮਰੇ, ਲੇਬਨਾਨ 'ਚ ਭੜਕੀ ਹਿੰਸਾ
NEXT STORY