ਇਸਲਾਮਾਬਾਦ: ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਐਮਰਜੈਂਸੀ ਸੈਸ਼ਨ 'ਚ ਪਾਕਿਸਤਾਨ ਨੇ ਵੀ ਦੂਰੀ ਬਣਾ ਕੇ ਰੱਖੀ ਹੋਈ ਹੈ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦਾ ਸ਼ਾਂਤੀਪੂਰਨ ਹੱਲ ਚਾਹੁੰਦੀ ਹੈ। ਇਸ ਲਈ ਉਹ ਇਸ ਵਿਸ਼ੇ 'ਤੇ ਬੁਲਾਏ ਗਏ ਐਮਰਜੈਂਸੀ ਸੈਸ਼ਨ 'ਚ ਸ਼ਾਮਲ ਨਹੀਂ ਹੋਏ।
ਕੂਟਨੀਤੀਕ ਸੂਤਰਾਂ ਅਨੁਸਾਰ ਪਾਕਿ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਰੂਸ ਅਤੇ ਯੂਕ੍ਰੇਨ ਵਿਚਾਲੇ ਕਿਸੇ ਇਕ ਦੇਸ਼ ਦਾ ਪੱਖ ਨਹੀਂ ਲੈਣਾ ਚਾਹੁੰਦਾ। ਇਸ ਲਈ ਉਹ ਇਸ ਐਮਰਜੈਂਸੀ ਸੈਸ਼ਨ ਤੋਂ ਗੈਰਹਾਜ਼ਰ ਰਹੇਗਾ। ਉਹ ਇਸ ਵਿਸ਼ੇ 'ਤੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਹੋਣ ਵਾਲੀ ਚਰਚਾ 'ਚ ਵੀ ਹਿੱਸਾ ਨਹੀਂ ਲਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ 'ਚ ਸਪੱਸ਼ਟ ਕੀਤਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਨੂੰ ਵੀ ਚੁਣਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੂਸ ਯਾਤਰਾ ਸਿਰਫ਼ ਦੁਵੱਲੇ ਸਬੰਧਾਂ ਨੂੰ ਲੈ ਕੇ ਕੀਤੀ ਗਈ ਸੀ ਅਤੇ ਇਸ ਦਾ ਯੂਕ੍ਰੇਨ ਦੇ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ।
ਇਸ ਮੁੱਦੇ 'ਤੇ ਕਿਸੇ ਦਾ ਪੱਖ ਨਾ ਲੈਣ ਦੀ ਕੋਸ਼ਿਸ਼ ਕਰਦੇ ਹੋਏ ਪਾਕਿਸਤਾਨ ਦੋਵੇਂ ਸੈਸ਼ਨਾਂ ਤੋਂ ਦੂਰ ਰਿਹਾ। ਸੰਕੇਤ ਮਿਲੇ ਹਨ ਕਿ ਪਾਕਿਸਤਾਨ ਉਸ ਵਿਵਾਦ ’ਚ ਸ਼ਾਮਲ ਹੋਣ ਤੋਂ ਬਚਣਾ ਚਾਹੁੰਦਾ ਹੈ, ਜੋ ਉਸਨੂੰ ਅਸਹਿਜ ਸਥਿਤੀ ਵਿੱਚ ਪਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਇਕ ਰਵਾਇਤੀ ਅਮਰੀਕੀ ਸਹਿਯੋਗੀ ਹੈ, ਜਿਸ ਨੇ ਕਦੇ ਵਾਸ਼ਿੰਗਟਨ ਨੂੰ ਚੀਨ ਤੱਕ ਪਹੁੰਚਣ ਲਈ ਇੱਕ ਗਲਿਆਰਾ ਪ੍ਰਦਾਨ ਕੀਤਾ ਸੀ। ਚੀਨ ਪਾਕਿਸਤਾਨ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ, ਜੋ ਸੰਯੁਕਤ ਰਾਸ਼ਟਰ ਅਤੇ FATF ਵਰਗੇ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ 'ਤੇ ਮਹੱਤਵਪੂਰਨ ਮੁੱਦਿਆਂ 'ਤੇ ਇਸਲਾਮਾਬਾਦ ਦਾ ਸਮਰਥਨ ਕਰਦਾ ਹੈ।
ਪਾਕਿ 'ਚ ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਨੂੰ ਲੈ ਕੇ ਸਥਿਤੀ ਬੇਹੱਦ ਡਰਾਵਨੀ : HRW ਰਿਪੋਰਟ
NEXT STORY