ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਦੇਸ਼ ਨੂੰ ਪਤਾਹੈ ਕਿ ਉਹ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਨਹੀਂ ਹੋ ਸਕਦਾ। ਬ੍ਰਿਟੇਨ ਦੀ ਅਗਵਾਈ ਵਾਲੇ ਸੰਯੁਕਤ ਮੁਹਿੰਮ ਬਲ (ਜੇ.ਈ.ਐੱਫ.) ਦੇ ਨੁਮਾਇੰਦੀਆਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਨਾਟੋ ਦੇ ਕਥਿਤ ਰੂਪ ਨਾਲ ਖੁਲ੍ਹੇ ਦਰਵਾਜ਼ੇ ਦੇ ਬਾਰੇ 'ਚ ਸਾਲਾਂ ਤੋਂ ਸੁਣਿਆ ਹੈ ਪਰ ਅਸੀਂ ਪਹਿਲਾਂ ਹੀ ਸੁਣ ਚੁੱਕੇ ਹਾਂ ਕਿ ਅਸੀਂ ਇਸ 'ਚ ਸ਼ਾਮਲ ਨਹੀਂ ਹੋ ਸਕਾਂਗੇ।
ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਜਿਸ ਨੂੰ ਸਾਨੂੰ ਪਛਾਣਨਾ ਚਾਹੀਦਾ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਲੋਕ ਇਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਰਹੇ ਹਨ ਅਤੇ ਖ਼ੁਦ 'ਤੇ ਅਤੇ ਸਾਡੇ ਸਹਿਯੋਗੀਆਂ 'ਤੇ ਭਰੋਸਾ ਕਰ ਰਹੇ ਹਨ ਜੋ ਸਾਡੀ ਮਦਦ ਕਰ ਰਹੇ ਹਨ। ਜੇ.ਈ.ਐੱਫ. 'ਚ ਡੈਨਮਾਰਕ, ਫਿਨਲੈਂਡ, ਐਸਟੋਨੀਆ, ਆਈਸਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਸਵੀਡਨ ਅਤੇ ਨਾਰਵੇ ਸ਼ਾਮਲ ਹੋ ਸਕਦੇ ਹਨ। ਜ਼ੇਲੇਂਸਕੀ ਨੇ ਫ਼ਿਰ ਤੋਂ ਪੱਛਮੀ ਸਹਿਯੋਗੀਆਂ ਤੋਂ ਯੂਕ੍ਰੇਨ ਨੂੰ ਜੰਗੀ ਜਹਾਜ਼ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ
NEXT STORY